ਕੜਾਕੇ ਦੀ ਠੰਡ ਕਾਰਨ ਮਾਰਕੀਟਾਂ ਵਿੱਚ ਰੌਣਕਾਂ ਘਟੀਆਂ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਦਾ ਅਸਰ ਐਸ ਏ ਐਸ ਨਗਰ ਦੇ ਵਸਨੀਕਾਂ ਉਪਰ ਵੀ ਪੈ ਰਿਹਾ ਹੈ| ਠੰਡ ਵੱਧਣ ਕਰਕੇ ਲੋਕ ਹੁਣ ਸਿਰਫ ਜਰੂਰੀ ਕੰਮ ਧੰਦਿਆਂ ਲਈ ਘਰੋਂ ਬਾਹਰ ਨਿਕਲ ਰਹੇ ਹਨ| ਵਧੇਰੇ ਲੋਕਾਂ ਦੇ ਘਰਾਂ ਵਿੱਚ ਰਹਿਣ ਕਾਰਨ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਗਈ ਹੈ, ਜਿਸ ਦਾ ਅਸਰ ਇਹਨਾਂ ਮਾਰਕੀਟਾਂ ਵਿੱਚ ਸਥਿਤ ਦੁਕਾਨਾਂ ਦੀ ਦੁਕਾਨਦਾਰੀ ਉਪਰ ਵੀ ਪਿਆ ਹੈ| ਭਾਵੇਂ ਕਿ ਅੱਜ ਕਲ ਅਨੇਕਾਂ ਸ਼ੋਅਰੂਮਾਂ ਵਾਲਿਆਂ ਨੇ ਆਪਣਾ ਸਮਾਨ ਵੇਚਣ ਲਈ ਸੇਲ ਲਗਾਈ ਹੋਈ ਹੈ, ਪਰ ਫਿਰ ਵੀ ਵੱਡੀ ਗਿਣਤੀ ਦੁਕਾਨਾਂ ਉਪਰ ਠੰਡ ਕਾਰਨ ਗਾਹਕਾਂ ਦੀ ਗਿਣਤੀ ਘੱਟ ਰਹੀ ਹੈ| ਠੰਡ ਕਾਰਨ ਪਾਰਕਾਂ ਅਤੇ ਹੋਰਨਾਂ ਥਾਵਾਂ ਉਪਰ ਵੀ ਲੋਕ ਘੱਟ ਦਿਖਾਈ ਦੇ ਰਹੇ ਹਨ|

Leave a Reply

Your email address will not be published. Required fields are marked *