ਕੰਜਿਉਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਦੀ ਮੀਟਿੰਗ ਹੋਈ

ਐਸ. ਏ .ਐਸ ਨਗਰ, 28 ਦਸੰਬਰ (ਸ.ਬ.) ਕੰਜਿਊਮਰ ਪ੍ਰੋਟੈਕਸ਼ਨ ਐਂਡ ਅਵੇਰਨੈਸ ਕੌਂਸਲ ਮੁਹਾਲੀ ਦੀ ਵਿਸ਼ੇਸ਼ ਇੱਕਤਰਤਾ ਕੌਂਸਲ ਦੇ ਪ੍ਰਧਾਨ ਮਹਾਦੇਵਿੰਦਰ ਸਿੰਘ ਸੋਢੀ ਦੀ ਅਗਵਾਈ ਵਿੱਚ ਹੋਈ|
ਇਸ ਮੌਕੇ ਸੈਕਟਰ 66 ਤੋਂ 69 ਅਤੇ ਸੈਕਟਰ 76 ਤੋਂ ਸੈਕਟਰ 80 ਤੱਕ ਗਮਾਡਾ ਵਲੋਂ ਪਾਣੀ ਦੇ ਦਰਾਂ ਵਿੱਚ ਕੀਤੇ ਵਾਧੇ ਤੇ ਚਿੰਤਾ ਜ਼ਾਹਿਰ ਕੀਤੀ ਤੇ ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਦੇ ਹਰ ਤਰ੍ਹਾਂ ਦੇ ਸੰਘਰਸ਼ ਲਈ ਸਹਿਮਤੀ ਪ੍ਰਗਟ ਕੀਤੀ ਗਈ|
ਇਸ ਮੌਕੇ ਸ੍ਰੀ ਹਰਭਜਨ ਸਿੰਘ ਮੀਤ ਪ੍ਰਧਾਨ ਨੇ ਸ਼ਹਿਰ ਵਿੱਚ ਆਪਣੀ ਮੰਡੀਆਂ ਵਿੱਚ ਵਿਕਦੀਆਂ ਵਸਤੂਆਂ ਵਿੱਚ ਮਿਲਾਵਟ ਤੇ ਬੇਲੋੜੀਆਂ ਵੱਧਦੀਆਂ ਕੀਮਤਾਂ ਨੂੰ ਠਲ੍ਹ ਪਾਉਣ ਲਈ ਉਪਰਾਲਾ ਕਰਨ ਦੀ ਤਜਵੀਜ਼ ਦਿੱਤੀ|
ਸ੍ਰੀ ਐਚ ਐਸ ਖਹਿਰਾ ਮੀਤ ਪ੍ਰਧਾਨ ਨੇ ਕਿਹਾ ਕਿ ਪ੍ਰਾਈਵੇਟ ਮਾਡਲ ਸਕੂਲਾਂ ਵਿੱਚ ਵਧਦੀਆਂ ਫੀਸਾਂ ਸੀ.ਬੀ. ਐਸ. ਸੀ ਵਲੋਂ ਪ੍ਰਵਾਨ ਪੁਸਤਕਾਂ ਦੀ ਵਰਤੋਂ ਨਾ ਕਰਨਾ, ਗਰੀਬੀ ਰੇਖਾ ਤੋਂ ਹੇਠਾਂ ਬੱਚੇ ਦਾਖਲ ਨਾ ਕਰਨਾ ਤੇ ਪੜ੍ਹਾਈ ਦੀ ਪੱਧਰ ਤੇ ਡਿਗਣ ਕਾਰਨ ਬੱਚਿਆਂ ਦੇ ਮਾਪਿਆਂ ਵਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ| ਸ੍ਰੀ ਐਮ ਡੀ ਸਿੰਘ ਸੋਢੀ ਪ੍ਰਧਾਨ ਨੇ, ਕੌਂਸਲ ਦੇ ਮੁੱਖ ਸਰਪਰਸਤ ਸ੍ਰੀ. ਪ੍ਰੀਤਮ ਸਿੰਘ ਭੁਪਾਲ, ਸ੍ਰ. ਐਚ. ਐਸ. ਖਾਹਿਰਾ, ਸ੍ਰ. ਹਰਗੋਬਿੰਦ ਸਿੰਘ ਅਤੇ ਸ੍ਰੀ. ਮੀਤ ਪ੍ਰਧਾਨ ਹਰਭਜਨ ਸਿੰਘ ਅਧਾਰਤ ਇੱਕ ਕਮੇਟੀ ਬਣਾਈ ਜੋ ਵਿਦਿਆਰਥੀਆਂ ਦੇ ਮਾਪਿਆਂ ਦੇ ਸਕੂਲ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਸੁਧਾਰ ਕਰਨ ਲਈ ਢੁੱਕਵੇਂ ਸੁਝਾਅ ਦੇਵੇਗੀ|
ਇਸੇ ਤਰ੍ਹਾਂ ਸ਼ਹਿਰ ਦੀਆਂ ਡਿਸਪੈਂਸਰੀਆਂ ਵਿਖੇ ਦਵਾਈਆਂ ਦੀ ਘਾਟ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ|
ਸ਼ਹਿਰ ਦੀ ਸਫਾਈ, ਪਾਰਕਾਂ ਦੀ ਰਖ-ਰਖਾਓ, ਟੁੱਟੇ ਭਜੇ ਫੁਟਪਾਥਾਂ ਦੀ ਮੁਰੰਮਤ ਬਾਰੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਮਿਲ ਕੇ ਲੋੜੀਂਦੀ ਕਾਰਵਾਈ ਲਈ ਕਹਿਣ ਦਾ ਫੈਸਲਾ ਕੀਤਾ ਗਿਆ ਅੰਤ ਵਿੱਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੰਜਿਊਮਰ ਪ੍ਰੋਟੈਕਸ਼ਨ ਐਕਟ ਵਿੱਚ ਹੋਰ ਸੋਧਾਂ ਕੀਤੀਆਂ ਜਾਣ ਅਤੇ ਕੰਜਿਊਮਰ ਪ੍ਰੋਟੈਕਸ਼ਨ ਰਜਿਸ਼ਟਰੀ ਅਥਾਰਟੀ ਜਿਹੀ ਕੋਈ ਸੰਸੰਥਾ ਬਣਾਈ ਜਾਵੇ|
ਇਸ ਮੌਕੇ ਸ੍ਰੀ ਗੁਰਦੀਪ ਸਿੰਘ, ਸ੍ਰ ਹਾਕਮ ਸਿੰਘ, ਸ੍ਰ ਜਸਪਾਲ ਸਿਘ, ਡਾ. ਓਮਾ ਸ਼ਰਮਾ, ਸੁਰਜੀਤ ਸਿੰਘ ਗੋਰਾਇਆ, ਪ੍ਰਿੰਸੀਪਲ ਗੁਰਦੀਪ ਸਿੰਘ, ਐਸ. ਕੇ ਬਹਿਲ, ਇੰਜ. ਹਾਕਮ ਸਿੰਘ, ਐਸ. ਕੇ. ਵਿੱਜ, ਪੀ. ਐਸ. ਭੁਪਾਲ ਵੀ ਮੌਜੂਦ ਸਨ|

Leave a Reply

Your email address will not be published. Required fields are marked *