ਕੰਜਿਊਮਰ ਪ੍ਰੋਟੈਕਸ਼ਨ ਨੇ ਰੈਗੂਲੇਟਰੀ ਕਮਿਸ਼ਨ ਕੋਲ ਆਪਣਾ ਪੱਖ ਪੇਸ਼ ਕੀਤਾ

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਪੰਜਾਬ ਸਟੇਟ ਰੈਗੁਲੇਟਰੀ ਕਮਿਸ਼ਨ ਵਲੋਂ ਵਿੱਤੀ ਸਾਲ 2017-18 ਤੋਂ 2019-20 ਤੱਕ ਬਿਜ਼ਲੀ ਦੇ ਰੇਟ ਵਧਾਉਣ ਸਬੰਧੀ ਇਤਰਾਜ਼ਾ ਲਈ ਸੱਦੀ ਗਈ ਮੀਟਿੰਗ ਵਿੱਚ ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ.ਏ.ਐਸ. ਨਗਰ ਵਲੋਂ ਇੰਜ਼. ਪੀ.ਐਸ. ਵਿਰਦੀ ਪ੍ਰਧਾਨ, ਇੰਜ਼. ਜੇ.ਐਸ. ਟਿਵਾਣਾ, ਸ਼੍ਰੀ ਪ੍ਰਵੀਨ ਕੁਮਾਰ ਕਪੂਰ ਅਤੇ ਸ਼੍ਰੀ ਐਮ.ਐਮ ਚੋਪੜਾ ਨੇ ਭਾਗ ਲਿਆ ਅਤੇ ਪੰਜ਼ਾਬ ਦੇ ਘਰੇਲੂ ਖਪਤਕਾਰਾਂ ਦੇ ਹੱਕਾਂ ਦੀ ਰਾਖੀ ਕਰਦੇ ਹੋਏ 11 ਪੁਆਇਟਾਂ ਨੂੰ ਪੇਸ਼ ਕੀਤਾ ਗਿਆ ਜਿਸ ਲਈ ਸ਼੍ਰੀ ਡੀ.ਐਸ. ਬੈਂਸ, ਚੇਅਰਮੈਂਨ ਪੰਜ਼ਾਬ ਰੈਗੁਲੇਟਰੀ ਕਮਿਸ਼ਨ ਨੇ ਬਹੁਤ ਹੀ ਤਸੱਲੀ ਬਖਸ਼ ਮਾਹੋਲ ਵਿੱਚ ਇਨਾਂ ਪੇਸ਼ ਕੀਤੇ ਹੋਏ ਪੁਆਇਟਾਂ ਨੁੰ ਗੰਭੀਰਤਾ ਨਾਲ ਵਿੱਚਾਰ ਕਰਨ ਦਾ ਭਰੋਸਾ ਦਿੱਤਾ|

Leave a Reply

Your email address will not be published. Required fields are marked *