ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਉਪਰ ਚਰਚਾ

ਐਸ. ਏ. ਐਸ ਨਗਰ, 21 ਦਸੰਬਰ (ਸ.ਬ.) ਕੰਜਿਊਮਰ ਪ੍ਰੋਟੈਕਸ਼ਨ                 ਫੈਡਰੇਸ਼ਨ ਦੀ ਮੀਟਿੰਗ ਇੰਜ ਪੀ ਐਸ ਵਿਰਦੀ  ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਨੋਟਬੰਦੀ ਦਾ ਕਾਨੂੰਨ ਲਾਗੂ ਕੀਤਾ ਗਿਆ ਹੈ ਉਸ ਨਾਲ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ  ਹੈ, ਲੋਕਾਂ ਨੂੰ ਬੈਂਕਾਂ ਵਿੱਚੋਂ ਆਪਣੇ ਹੀ ਪੈਸੇ ਲੈਣ ਲਈ ਲਾਈਨਾਂ ਵਿੱਚ ਖੜੇ  ਹੋ ਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਘਰੇਲੂ ਗੈਸ ਦੇ ਵੱਧ ਰਹੇ ਰੇਟਾਂ ਨੂੰ ਰੋਕਿਆ ਜਾਵੇ ਤਾਂ ਕਿ ਮਹਿੰਗਾਈ ਨਾ ਵੱਧ ਸਕੇ| ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਰੇਲਵੇ ਵਿਖੇ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਹੈ, ਉਸਨੂੰ ਤੁਰੰਤ ਦੂਰ ਕੀਤਾ ਜਾਵੇ| ਉਹਨਾਂ ਕਿਹਾ ਕਿ ਕਜੌਲੀ ਵਾਟਰ ਵਰਕਸ ਤੋਂ ਸ਼ਹਿਰ ਵਸਤੇ 5ਵੀਂ ਅਤੇ 6 ਵੀਂ ਪਾਈਪ ਲਾਈਨ ਨੂੰ ਜਲਦੀ ਮੁਕੰਮਲ ਕੀਤਾ ਜਾਵੇ|
ਉਹਨਾਂ ਮੰਗ ਕੀਤੀ ਕਿ ਮੁਹਾਲੀ ਸ਼ਹਿਰ ਵਿੱਚ ਲੋਕਲ ਬੱਸ ਚਾਲੂ ਕੀਤੀ ਜਾਵੇ, ਵੇਰਕਾ ਦੁੱਧ ਦੇ ਰੇਟ ਨਿਸ਼ਚਿਤ ਕੀਤੇ ਜਾਣ, ਸਰਕਾਰੀ ਹਸਪਤਾਲ ਵਿਖੇ ਪਾਰਕਿੰਗ  ਠੇਕੇਦਾਰ ਵਲੋਂ ਜਨਤਾ ਦੀ ਲੁਟ ਖਸੁਟ ਨੂੰ ਰੋਕਿਆ ਜਾਵੇ, ਥ੍ਰੀ ਵੀਹਲਰਾਂ ਦੇ ਰੇਟ ਫਿਕਸ ਕੀਤੇ ਜਾਣ, ਟ੍ਰੈਫਿਕ ਸੱਮਸਿਆ ਨੂੰ ਸਹੀ ਤਰੀਕੇ ਨਾਲ ਹੱਲ ਕੀਤਾ ਜਾਵੇ|
ਇਸ ਮੌਕੇ ਪੈਟਰਨ ਲੈਫ ਕਰਨਲ ਐਸ.ਐਸ.ਸੋਹੀ, ਚੇਅਰਮੈਨ ਅਲਬੇਲ ਸਿੰਘ ਸਿਆਨ, ਸਵਿੰਦਰ ਸਿੰਘ ਖੋਖਰ, ਸੁਰਜੀਤ ਸਿੰਘ ਗਰੇਵਾਲ, ਜੈ ਸਿੰਘ ਸੈਹਬੀ, ਇੰਜ ਜਸਪਾਲ ਸਿੰਘ ਟਿਵਾਣਾ, ਮਨਜੀਤ ਸਿੰਘ ਭੱਲਾ, ਜਸਮੇਰ ਸਿੰਘ, ਸੋਹਣ ਲਾਲ ਸ਼ਰਮਾ, ਜਸਵੰਤ ਸਿਘ ਸੋਹਲ, ਬਲਵਿੰਦਰ ਸਿੰਘ ਮੁਲਤਾਨੀ, ਪ੍ਰਵੀਨ ਕਪੂਰ, ਹਰਬਿੰਦਰ ਸਿੰਘ ਸੈਣੀ, ਡਾ ਗੁਰਮੁੱਖ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *