ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਦੀ ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ ਉਪਰ ਵਿਚਾਰ ਚਰਚਾ

ਐਸ ਏ ਐਸ ਨਗਰ,  27 ਫਰਵਰੀ (ਸ ਬ) ਕੰਜਿਊਮਰ ਪ੍ਰੋਟੈਕਸ਼ਨ                ਫੈਡਰੇਸ਼ਨ  ਐਸ.ਏ.ਐਸ ਨਗਰ ਦੀ ਮੀਟਿੰਗ ਇੰਜ਼. ਪੀ.ਐਸ ਵਿਰਦੀ ਦੀ ਪ੍ਰਧਾਨਗੀ ਹੇਠ ਪ੍ਰਾਚੀਨ ਸ਼ਿਵ ਮੰਦਿਰ ਫੇਜ਼ 1 ਵਿਖੇ ਹੋਈ ਜਿਸ ਵਿਚ ਸ਼ਹਿਰ ਵਾਸੀਆਂ ਨੂੰ ਤਰਾਂ ਤਰਾਂ ਦੀਆਂ ਦਰਪੇਸ਼ ਸਮਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ  ਮੋਦੀ ਸਰਕਾਰ ਵਲੋਂ ਪੁਰਾਣੇ ਨੋਟਾਂ ਦੀ ਬਦਲੀ ਕਾਰਨ ਵਿਦੇਸ਼ਾਂ ਤੋਂ ਆ ਰਹੇ ਪੰਜ਼ਾਬੀਆਂ ਅਤੇ ਹੋਰ ਭਾਰਤ ਵਾਸੀਆਂ ਨੂੰ ਪੁਰਾਣੇ ਨੋਟਾਂ ਬਦਲੀ ਕਰਨ ਲਈ  ਗੰਭੀਰ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|   ਉਹਨਾਂ ਨੇ  ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਅਤੇ  ਵਿੱਤ ਮੰਤਰੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ  ਕਿ  ਪੰਜਾਬ   ਨਿਵਾਸੀਆਂ ਨੂੰ ਦਿੱਲੀ ਰਿਜ਼ਰਵ ਬੈਂਕ ਜਾਣ ਦੀ ਬਜਾਏ ਚੰਡੀਗੜ ਵਿਖੇ ਸਥਾਪਤ ਹੋਈ ਰਿਜ਼ਰਵ ਬੈਂਕ ਤੋਂ ਹੀ ਪੁਰਾਣੇ ਨੋਟ ਬਦਲਣ ਲਈ ਜਰੂਰੀ ਆਰਡਰ ਪਾਸ ਕੀਤੇ ਜਾਣ ਤਾਂ ਕਿ ਉਨਾਂ  ਨੂੰ ਦਿੱਲੀ ਜਾਣ ਲਈ ਫਾਲਤੂ ਵਕਤ ਅਤੇ ਮੁਸ਼ਕਿਲਾਂ ਤੋਂ ਬਚਾਇਆ ਜਾ ਸਕੇ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਾਲਾਂ ਤੋਂ ਨਵੇਂ ਸੁਵਿਧਾ ਸੈਂਟਰ ਖੋਲੇ ਗਏ ਹਨ ਜਿਥੇ ਲੋਕਾਂ ਨੂੰ ਇਕੋ ਜਗਾਹ ਤੇ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੇ ਕੰਮਾਂ ਵਾਸਤੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨਾਂ ਸੁਵਿਧਾ ਕੇਂਦਰਾਂ ਦੀ ਕਾਰਗੁਜਾਰੀ ਵਿਚ ਸੁਧਾਰ ਦੀ ਮੰਗ ਕੀਤੀ|
ਉਹਨਾਂ ਕਿਹਾ ਕਿ ਸ਼ਹਿਰ ਵਿਚ ਆਵਾਰਾ ਕੁਤਿਆਂ ਅਤੇ ਪਸ਼ੂਆਂ ਕਰਕੇ ਲੋਕਾਂ  ਨੂੰ ਆ ਰਹੀਆਂ ਸਮਸਿਆਵਾਂ ਦਾ ਹਲ ਕੀਤਾ ਜਾਵੇ| ਬੁਲਾਰਿਆਂ  ਨੇ ਸ਼ਹਿਰ ਵਿਚ ਵੱਧ ਰਹੀ ਅਬਾਦੀ ਕਾਰਨ ਹਰ ਸਾਲ ਗਰਮੀ ਦੇ ਦਿਨਾਂ ਵਿਚ ਆ ਰਹੀ ਪਾਣੀ ਦੀ ਸਮਸਿਆ ਨੂੰ ਹਲ ਦੀ ਵੀ ਮੰਗ ਕੀਤੀ|
ਉਹਨਾਂ ਮੰਗ ਕੀਤੀ ਕਿ ਬਿਜਲੀ ਦੇ ਬਿਲਾਂ ਵਿਚੋਂ ਚੁੰਗੀ ਕਰ ਅਤੇ ਗਊ ਸੈਸ ਖਤਮ  ਕੀਤਾ ਜਾਵੇ|
ਮੀਟਿੰਗ ਵਿਚ ਫੈਡਰੇਸ਼ਨ ਦੇ ਸਮੂੰਹ ਮੈਬਰ ਲੈਫ. ਕਰਨਲ ਐਸ.ਐਸ. ਸੋਹੀ, ਸ਼੍ਰੀ ਮਨਜੀਤ ਸਿੰਘ ਭੱਲਾ, ਸ਼੍ਰੀ ਐਮ.ਐਮ ਚੋਪੜਾ, ਸ਼੍ਰੀ ਜੈ ਸਿੰਘ ਸੈਂਹਬੀ, ਸ਼੍ਰੀ ਸੋਹਨ ਲਾਲ ਸ਼ਰਮਾ, ਸ਼੍ਰੀ ਹਰਬਿੰਦਰ ਸਿੰਘ, ਸ਼੍ਰੀ ਜਸਮੇਰ ਸਿੰਘ ਬਾਠ, ਡਾ. ਸੁਰਮੁੱਖ ਸਿੰਘ, ਸ਼੍ਰੀ ਲਸ਼ਮਣ ਸਿੰਘ, ਸ਼੍ਰੀ ਜਸਵੰਤ ਸਿੰਘ ਸੋਹਲ, ਸ਼੍ਰੀ ਸੁਰਿੰਦਰ ਸਿੰਘ ਖੋਖਰ, ਸ਼੍ਰੀ ਆਰ.ਪੀ. ਸਿੰਘ ਆਦਿ ਵੀ ਮੌਜੂਦ ਸਨ|

Leave a Reply

Your email address will not be published. Required fields are marked *