ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਦੇ ਵਫਦ ਵੱਲੋਂ ਬਿਜਲੀ ਵਿਭਾਗ ਦੇ ਉਪ ਮੁੱਖ ਇੰਜਨੀਅਰ ਨਾਲ ਮੁਲਾਕਾਤ

ਐਸ ਏ ਐਸ ਨਗਰ, 20 ਜੁਲਾਈ (ਸ.ਬ.) ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦਾ ਇਕ ਵਫਦ ਪ੍ਰਧਾਨ ਇੰਜ. ਪੀ ਐਸ ਵਿਰਦੀ ਦੀ ਅਗਵਾਈ ਹੇਠ ਪੀ ਐਸ ਪੀ ਸੀ ਐਲ ਦੇ ਉਪ ਮੁੱਖ ਇੰਜਨੀਅਰ ਇੰਜ: ਰਵਿੰਦਰ ਸਿੰਘ ਸੈਣੀ ਨੂੰ ਮਿਲਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਵਫਦ ਨੇ ਉਪ ਮੁੱਖ ਇੰਜਨੀਅਰ ਦੇ ਧਿਆਨ ਵਿੱਚ ਲਿਆਂਦਾ ਕਿ ਸਾਰੇ ਦੇਸ਼ ਵਿੱਚ ਜੀ ਐਸ ਟੀ ਲਾਗੂ ਹੋਣ ਕਰਕੇ ਪੰਜਾਬ ਵਿੱਚ ਬਿਜਲੀ ਬਿਲਾਂ ਵਿੱਚ ਚੁੰਗੀ ਟੈਕਸ ਖਤਮ ਕਰ ਦਿਤਾ ਗਿਆ ਹੈ| ਇਸ ਲਈ ਹੁਣ 1 ਜੁਲਾਈ ਤੋਂ ਬਾਅਦ ਦੇ ਬਿਲਾਂ ਵਿੱਚ ਚੁੰਗੀ ਟੈਕਸ ਨਾ ਲਗਾਇਆ ਜਾਵੇ| ਇਸ ਮੌਕੇ ਉਪ ਮੁੱਖ ਇੰਜਨੀਅਰ ਸ੍ਰੀ ਸੈਣੀ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜਿੰਨਾ ਖਪਤਕਾਰਾਂ ਦੇ 1 ਜੁਲਾਈ ਤੋਂ ਬਾਅਦ ਦੇ ਬਿਲਾਂ ਵਿੱਚ ਚੁੰਗੀ ਟੈਕਸ ਲਗਾਇਆ ਗਿਆ ਹੈ, ਉਸਨੂੰ ਅਗਲੇ ਬਿਲਾਂ ਵਿੱਚ ਐਡਜਸਟ ਕੀਤਾ ਜਾਵੇ|
ਇਸ ਮੌਕੇ ਸ੍ਰੀ ਪ੍ਰਵੀਨ ਕੁਮਾਰ ਕਪੂਰ, ਸ਼ਵਿੰਦਰ ਸਿੰਘ ਖੋਖਰ, ਜਸਵੰਤ ਸਿੰਘ ਸੋਹਲ, ਐਮ ਐਮ ਚੋਪੜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *