ਕੰਟਰੈਕਟਰ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਵਲੋਂ ਸਿਵਲ ਸਰਜਨ ਦਫਤਰ ਮੂਹਰੇ ਧਰਨਾ

ਐਸ.ਏ.ਐਸ ਨਗਰ, 11 ਜੁਲਾਈ (ਸ.ਬ.) ਕੰਟਰੈਕਟ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਪੰਜਾਬ ਵੱਲੋਂ ਆਪਣੇ-ਆਪਣੇ ਜਿਲ੍ਹੇ ਦੇ ਸਿਵਲ ਸਰਜਨ ਦਫਤਰਾਂ ਅੱਗੇ ਧਰਨੇ ਲਗਾਏ ਗਏ ਅਤੇ ਉਪਰੰਤ ਜਿਲ੍ਹੇ ਦੇ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ| ਇਸ ਮੌਕੇ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਬਲਜੀਤ ਕੌਰ ਦੀ ਅਗਵਾਈ ਵਿੱਚ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ ਵੀ ਮੰਗ ਪੱਤਰ ਦਿੱਤਾ ਗਿਆ|
ਯੂਨੀਅਨ ਆਗੂਆਂ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਯੂਨੀਅਨ ਵਲੋਂ ਮੰਗ ਕੀਤੀ ਗਈ ਹੈ ਕਿ ਸਿਹਤ ਮਹਿਕਮੇ ਵਿੱਚ ਪਿਛਲੇ 10-12 ਸਾਲਾਂ ਤੋਂ ਠੇਕੇ ਦੇ ਆਧਾਰ ਤੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ| ਆਗੂਆਂ ਨੇ ਕਿਹਾ ਕਿ ਸਰਕਾਰ ਤੋਂ ਵਾਰ ਵਾਰ ਮੰਗ ਕਰਨ ਤੇ ਹਮੇਸ਼ਾ ਇਹ ਕਹਿ ਕੇ ਲਾਰੇ ਲਗਾਏ ਜਾਂਦੇ ਹਨ ਕਿ ਉਹਨਾਂ ਦਾ ਕੰਮ ਵਿਚਾਰ ਅਧੀਨ ਹੈ| ਉਹਨਾਂ ਕਿਹਾ ਕਿ ਇਸ ਤੋਂ ਤੰਗ ਆ ਕੇ ਯੂਨੀਅਨ ਦੇ ਫੈਸਲੇ ਮੁਤਾਬਿਕ ਜੂਨ ਮਹੀਨੇ ਤੋਂ ਮਹਿਕਮੇ ਦੀਆਂ ਰਿਪੋਰਟਾਂ ਦਾ ਬਾਈਕਾਟ ਵੀ ਕੀਤਾ ਹੋਇਆ ਹੈ|
ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਨਲਾਈਨ ਕੰਮ ਕਰਨ ਦਾ ਬੋਝ ਵੀ ਉਹਨਾਂ ਤੇ ਹੀ ਪਾਇਆ ਜਾ ਰਿਹਾ ਹੈ ਜਿਸ ਅਧੀਨ ਉਹਨਾਂ ਵਲੋਂ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਪੈਡ ਲੈਣ ਤੋਂ ਬਾਈਕਾਟ ਕੀਤਾ ਹੈ| ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਪੈਨਲ ਮੀਟਿੰਗ ਨਾ ਕੀਤੀ ਅਤੇ ਕਰਮਚਾਰੀਆਂ ਨੂੰ ਮਹਿਕਮੇ ਦੀਆਂ ਖਾਲੀ ਪਈਆਂ ਸੀਟਾਂ ਤੇ ਪੱਕਾ ਨਾ ਕੀਤਾ ਤਾਂ 1 ਅਗਸਤ ਤੋਂ ਮਹਿਕਮੇ ਦੇ ਸਾਰੇ ਕੰਮਾਂ ਅਤੇ ਨੈਸ਼ਨਲ ਪ੍ਰੋਗਰਾਮਾਂ ਦਾ ਬਾਈਕਾਟ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ|
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਿਰਨਜੀਤ ਕੌਰ, ਅਮ੍ਰੀਕ ਸਿੰਘ, ਰਾਜਵਿੰਦਰ ਕੌਰ, ਬਜਿੰਦਰਪਾਲ ਕੌਰ, ਬਬੀਤਾ ਰਾਣੀ ਅਤੇ ਭਾਰੀ ਗਿਣਤੀ ਵਿੱਚ ਯੂਨੀਅਨ ਮੈਂਬਰ ਹਾਜਰ ਸਨ|

Leave a Reply

Your email address will not be published. Required fields are marked *