ਕੰਟ੍ਰਕਸ਼ਨ ਕੰਪਨੀ ਵੱਲੋਂ ਨੈਸ਼ਨਲ ਹਾਈਵੇ ਬੰਦ ਕਰਨ ਕਾਰਨ ਲੋਕ ਪ੍ਰੇਸ਼ਾਨ

ਖਰੜ, 27 ਦਸੰਬਰ (ਕੁਸ਼ਲ ਆਨੰਦ) ਖਰੜ ਵਿਖੇ ਨੈਸ਼ਨਲ ਹਾਈਵੇ ਨੰ: 21 ਉੱਪਰ ਕੰਮ ਕਰ ਰਹੀ ਕੰਟ੍ਰਕਸ਼ਨ ਕੰਪਨੀ ਨੇ ਅੱਜ ਦਿਨ ਵੇਲੇ ਰਸਤਾ ਬੰਦ ਕਰਕੇ ਉੱਥੇ ਪ੍ਰੀਮਿਕਸ ਪਾਉਣੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਮ੍ਹਣਾ ਕਰਨਾ ਪਿਆ| ਜਦੋਂ ਇਸ ਕੰਟ੍ਰਕਸ਼ਨ ਕੰਪਨੀ ਦੇ ਅਧਿਕਾਰੀ ਆਲੋਕ ਨਾਲ ਸੜਕ ਬੰਦ ਕਰਨ ਬਾਰੇ ਗੱਲਬਾਤ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਕਿਹਾ ਕਿ ਨਗਰ ਕੀਰਤਨ ਕਰਕੇ ਜਾਮ ਲੱਗਿਆ ਹੋਇਆ ਹੈ ਜਦੋਂ ਉਹਨਾਂ ਨੂੰ ਕੰਪਨੀ ਵੱਲੋਂ ਰਸਤਾ ਬੰਦ ਕਰਕੇ ਪ੍ਰੀਮਿਕਸ ਪਾਉਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ|
ਇਸ ਮੌਕੇ ਜਦੋਂ ਟ੍ਰੈਫਿਕ ਹੌਲਦਾਰ ਹਰਸ਼ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਰਸਤਾ ਕੰਪਨੀ ਵੱਲੋਂ ਬੰਦ ਕੀਤਾ ਗਿਆ ਹੈ ਅਤੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ|
ਜਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਉੱਪਰ ਦਿਨ ਵਿੱਚ ਰਸਤਾ ਬੰਦ ਕਰਨ ਦੀ ਮਨਾਹੀ ਹੈ ਅਤੇ ਰਾਤ ਨੂੰ ਹੀ ਰਸਤਾ ਬੰਦ ਕਰਕੇ ਪ੍ਰੀਮਿਕਸ ਪਾਉਣ ਦਾ ਕੰਮ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *