ਕੰਪਨੀ ਦੀ ਅਣਗਹਿਲੀ, ਰਾਹਗੀਰਾਂ ਲਈ ਮੁਸੀਬਤ

ਐਸ. ਏ. ਐਸ ਨਗਰ, 20 ਜੂਨ (ਸ.ਬ.) ਰਾਏਪੁਰ ਕਲਾ ਤੋਂ ਢੋਨਾਂ ਸੜਕ ਨੂੰ ਇੱਕ ਰੀਅਲ ਅਸਟੇਟ ਪ੍ਰਾਈਵੇਟ ਕੰਪਨੀ ਐਮ. ਆਰ ਵੱਲੋਂ ਬਿਨਾਂ ਕਿਸੇ ਸਰਕਾਰੀ ਪ੍ਰਵਾਨਗੀ ਤੋਂ ਚਾਰ ਥਾਵਾਂ ਤੋਂ ਕੱਟ ਕੇ ਉਸ ਹੇਠੋਂ ਆਪਣੇ ਬਿਜਲੀ ਪਾਣੀ ਅਤੇ ਸੀਵਰੇਜ ਦੇ ਪਾਈਪ ਲੰਘਾਉਣ ਨਾਲ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ| ਇੱਕ ਥਾਂ ਉਤੇ ਤਾਂ ਚਾਰ ਮਹੀਨੇ ਪਹਿਲਾਂ ਸੜਕ ਵਿੱਚ ਪੁੱਟਿਆ 6 ਫੁੱਟ ਡੂੰਘਾ ਟੋਇਆ ਨਾ ਤਾਂ ਅਜੇ ਤਕ ਭਰਿਆ ਗਿਆ ਹੈ ਅਤੇ ਨਾ ਹੀ ਉਸ ਨੂੰ ਪੂਰੀ ਤਰ੍ਹਾਂ ਬੈਰੀਕੇਟ ਕੀਤਾ ਗਿਆ ਹੈ| ਇਸ ਥਾਂ ਤੇ ਰੋਜਾਨਾ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ| ਟੁੱਟੀਆਂ ਥਾਵਾਂ ਤੇ ਪਾਈ ਮਿੱਟੀ ਚਿਕਣੀ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚੋਂ ਤਿਲਕਣੀ ਹੋਣ ਨਾਲ ਪੈਦਲ ਅਤੇ ਸਕੂਟਰ ਮੋਟਰ ਸਾਈਕਲ ਸਵਾਰ ਇਹ ਹਾਦਸਿਆਂ ਦਾ ਸਬਬ ਬਣ ਜਾਂਦੀ ਹੈ| ਇੱਕ ਦੋ ਨਜਦੀਕ ਦੇ ਬਣਾਏ ਮਕਾਨਾਂ ਉੱਤੇ ਤਾਇਨਾਤ ਸਿਕਉਰਟੀ ਗਾਰਡ ਵੀ ਇਹਨਾਂ ਡਿਗਣ ਵਾਲੇ ਰਾਹਗੀਰਾਂ ਦੀ ਸਹਾਇਤਾ ਤਾਂ ਕੀ ਉਨ੍ਹਾਂ ਨੂੰ ਉਠਾਉਣ ਦੀ ਖੇਚਲ ਵੀ ਨਹੀਂ ਕਰਦੇ|
ਹਾਲ ਹੀ ਵਿੱਚ ਹੋਈਆਂ ਬਰਸਾਤਾਂ ਦੇ ਦਿਨਾਂ ਦੌਰਾਨ ਕੰਪਨੀ ਦੀ ਇਸ ਅਣਗਹਿਲੀ ਕਾਰਨ ਇੱਕ ਦਰਜਨ ਰਾਹਗੀਰ ਤਾਂ ਮੌਤ ਦੇ ਮੂੰਹ ਵਿੱਚ ਜਾਂਦੇ ਬਚੇ ਸਨ| ਕੰਪਨੀ ਦੇ ਇੱਕ ਪ੍ਰਬੰਧਕ ਅਧਿਕਾਰੀ ਸ੍ਰੀ ਸਤਪਾਲ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਟੋਏ ਜਲਦੀ ਹੀ ਭਰਵਾ ਦੇਣ ਦੀ ਗੱਲ ਕਹੀ ਪਰ ਸੜਕ ਪੁੱਟਣ ਦੀ ਪ੍ਰਵਾਨਗੀ ਸਬੰਧੀ ਉਹ ਕੋਈ ਦਸਤਾਵੇਜ ਨਾ ਦਿਖਾ ਸਕੇ|
ਰਾਹਗੀਰਾਂ ਦੀ ਮੰਗ ਹੈ ਕਿ ਸੜਕ ਵਿੱਚ ਲਾਏ ਗਏ ਕੱਟਾਂ ਅਤੇ ਡੂੰਘੇ ਟੋਏ ਦੀ ਲਗਦੀ ਭਰਪਾਈ ਕੀਤੀ ਜਾਵੇ ਅਤੇ ਕੰਪਨੀ ਦੀ ਅਣਗਹਿਲੀ ਕਾਰਨ ਲੋਕਾਂ ਨੂੰ ਦਸਪੇਸ਼ ਮੁਸ਼ਕਿਲਾਂ ਲਈ ਅਤੇ ਬਿਨਾਂ ਸਰਕਾਰੀ ਪ੍ਰਵਾਨਗੀ ਸੜਕ ਕੱਟਣ ਕਈ ਕੰਪਨੀ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *