ਕੰਪਨੀ ਵੱਲੋਂ ਠੀਕ ਤਰੀਕੇ ਨਾਲ ਕੇਬਲ ਨਾ ਪਾJ ਜਾਣ ਦਾ ਖਮਿਆਜ਼ਾ ਭੁਗਤ ਰਹੇ ਨੇ ਆਮ ਲੋਕ: ਧਨੋਆ

ਐਸ. ਏ. ਐਸ ਨਗਰ, 24 ਸਤੰਬਰ (ਸ.ਬ.) ਪਿਛਲੇ ਸਮੇਂ ਦੌਰਾਨ ਇੱਕ ਕੰਪਨੀ ਵੱਲੋਂ ਸ਼ਹਿਰ ਦੀਆਂ ਸੜਕਾਂ ਪੁੱਟ ਕੇ ਪਾਈਆਂ ਤਾਰਾਂ ਸਮੇਂ ਕੀਤੀਆਂ ਅਣਗਹਿਲੀਆਂ ਕਾਰਨ ਸੜਕਾਂ ਅਤੇ ਰੈਂਪ ਦੱਬ ਗਏ ਹਨ| ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਸੰਬੰਧੀ ਗੱਲ ਕਰਦਿਆਂ ਨਗਰ ਨਿਗਮ ਦੇ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਵਾਰਡ ਨੰ:23 ਸਕੈਟਰ-69 ਵਿਖੇ ਕਈ ਥਾਵਾਂ ਤੋਂ ਸੜਕ ਧਸ ਗਈ ਹੈ, ਕਿਉਂਕਿ ਤਾਰਾ ਪਾਉਣ ਵੇਲੇ ਲੋੜੀਂਦੀ ਸਾਵਧਾਨੀ ਨਹੀਂ ਵਰਤੀ ਗਈ| ਉਹਨਾਂ ਕਿਹਾ ਕਿ ਠੇਕੇਦਾਰ ਵਲੋਂ ਪੈਸੇ ਬਚਾਉਣ ਲਈ ਘਟੀਆਂ ਕੰਮ ਕੀਤਾ ਗਿਆ ਹੈ ਜਿਸ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ|
ਸ੍ਰ. ਧਨੋਆ ਨੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਕੰਪਨੀ ਦੀ ਸਕਿਉਰਟੀ ਜਬਤ ਕਰਨ ਦੇ ਨਾਲ-ਨਾਲ ਜੁਰਮਾਨਾ ਵੀ ਕੀਤਾ ਜਾਵੇ ਅਤੇ ਕੰਪਨੀ ਤੋਂ ਸੜਕਾਂ ਅਤੇ ਰੈਂਪਾਂ ਦੀ ਰਿਪੇਅਰ ਕਰਵਾਈ ਜਾਵੇ| ਇਸਦੇ ਨਾਲ ਨਾਲ ਸ਼ਹਿਰ ਦੇ ਸਮੂਹ ਕੌਂਸਲਰਾਂ ਤੋਂ ਕੰਪਨੀ ਦੇ ਕੰਮ ਸਬੰਧੀ ਰਿਪੋਰਟ ਲਈ ਜਾਵੇ ਕਿਉਂਕਿ ਸਾਰਾ ਸ਼ਹਿਰ ਇਸ ਸਮੱਸਿਆ ਨਾਲ ਜੂਝ ਰਿਹਾ ਹੈ|

Leave a Reply

Your email address will not be published. Required fields are marked *