ਕੰਪਿਊਟਰ ਵਰਕਸ਼ਾਪ ਦਾ ਸਮਾਪਨ ਸਮਾਰੋਹ ਕਰਵਾਇਆ

ਐਸ ਏ ਐਸ ਨਗਰ, 7 ਜੁਲਾਈ (ਸ.ਬ.) ਸਰਕਾਰੀ ਕਾਲਜ ਮੁਹਾਲੀ ਵਿਖੇ 21 ਦਿਨਾਂ ਤੋਂ ਚਲ ਰਹੀ ਕੰਪਿਊਟਰ ਵਰਕਸ਼ਾਪ ਦਾ ਸਮਾਪਨ ਸਮਾਰੋਹ ਕੀਤਾ ਗਿਆ| ਜਿਸਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਦਾ ਨੇ ਕੀਤੀ| ਇਸ ਵਰਕਸ਼ਾਪ ਵਿੱਚ ਕੰਪਿਊਟਰ ਬੇਸਿਕ, ਐਮ ਐਸ ਆਫਿਸ, ਵਰਡ, ਐਕਸ ਅਤੇ ਇੰਟਰਨੈਟ ਬਾਰੇ ਜਾਣਕਾਰੀ ਦਿਤੀ| ਇਸ ਮੌਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ| ਇਸ ਮੌਕੇ ਪ੍ਰੋ. ਬਲਵਿੰਦਰ ਸਿੰਘ ਸੰਧੂ, ਪ੍ਰੋ. ਨਵਨੀਤ ਕੌਰ, ਸ੍ਰੀਮਤੀ ਸੰਦੀਪ ਕੌਰ, ਸ੍ਰੀਮਤੀ ਮਨਜੀਤ ਕੌਰ, ਮਿਸ ਰੁਪਿੰਦਰ ਕੌਰ ਨੂੰ ਪ੍ਰਸੰਸਾ ਪੱਤਰ ਦਿਤੇ ਗਏ| ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ, ਡਾ. ਜੀ ਐਸ ਸੇਖੋਂ, ਡਾ. ਜਸਵਿੰਦਰ ਕੌਰ, ਪ੍ਰੋ. ਹਰਜੀਤ ਗੁਜਰਾਲ, ਡਾ. ਗੁਰਪ੍ਰੀਤ ਕੌਰ, ਪ੍ਰੋ. ਘਣਸ਼ਾਮ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *