ਕੰਬਲ ਅਤੇ ਗਰਮ ਕੱਪੜੇ ਵੰਡੇ

ਐਸ.ਏ.ਐਸ ਨਗਰ, 14 ਜਨਵਰੀ (ਸ.ਬ.) ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਲਿਓ ਕਲੱਬ ਟ੍ਰਾਈਸਿਟੀ ਵੱਲੋਂ ਚੌਥਾ ‘ਠੰਡ ਭਜਾਓ ਨਾਕਾ’ ਇੰਡਸਟਰੀਅਲ ਏਰੀਆ ਫੇਜ਼-8, ਮੁਹਾਲੀ ਵਿਖੇ ਲਗਾਇਆ ਗਿਆ| ਇਸ ਸੰਬਧੀ ਜਾਣਕਾਰੀ ਦਿੰਦਿਆ ਪ੍ਰੋਜੈਕਟ ਚੇਅਰਪਰਸਨ ਵਗਿਸ਼ ਰਾਣਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਝੁੱਗੀਆਂ ਦੇ ਵਸਨੀਕ 110 ਲੋੜਵੰਦਾਂ ਨੂੰ ਗਰਮ ਸਵੈਂਟਰ, ਕੰਬਲ, ਮਫਰਲ, ਦਸਤਾਨੇ ਅਤੇ ਜੁਰਾਬਾਂ ਵੰਡੀਆ ਗਈਆਂ|
ਇਸ ਮੌਕੇ ਉਨ੍ਹਾਂ ਦੇ ਨਾਲ ਪਰਮਪ੍ਰੀਤ ਸਿੰਘ, ਜਸ਼ਕਰਨ ਸਿੰਘ, ਅਵਤਾਰ ਸਿੰਘ ਅਤੇ ਪਰਵਿੰਦਰ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *