ਕੰਮ ਕਾਰ ਵਾਲੇ ਦਿਨ ਛੁੱਟੀਆਂ ਲੈਣ ਤੋਂ ਪਰਹੇਜ ਕਰਨ ਜੱਜ: ਚੀਫ ਜਸਟੀਸ

ਨਵੀਂ ਦਿੱਲੀਂ, 13 ਅਕਤੂਬਰ (ਸ.ਬ.) ਚੀਫ ਜਸਟਿਸ ਆਫ ਇੰਡੀਆ (ਸੀ. ਜੇ. ਆਈ) ਦਾ ਅਹੁਦਾ ਸੰਭਾਲਣ ਤੋਂ ਬਾਅਦ ਸੀ. ਜੇ. ਆਈ. ਰੰਜਨ ਗੋਗੋਈ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਾਈ ਕੋਰਟ ਦੇ ਸੀਨੀਅਰ ਜੱਜਾਂ ਨਾਲ ਗੱਲਬਾਤ ਕੀਤੀ| ਚੀਫ ਜਸਟਿਸ ਨੇ ਸਾਰਿਆਂ ਨੂੰ ਅਦਾਲਤ ਦੇ ਕੰਮ ਪੂਰੇ ਕਰਨ ਤੇ ਧਿਆਨ ਦੇਣ ਕਰਨ ਲਈ ਕਿਹਾ| ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਜੇ. ਆਈ. ਗੋਗੋਈ ਨੇ ਹਾਈ ਕੋਰਟ ਦੇ ਜੱਜਾਂ ਨੂੰ ਕੰਮਕਾਜੀ ਦਿਨ ਛੁੱਟੀ ਨਾ ਲੈਣ ਨੂੰ ਕਿਹਾ ਹੈ| ਇਸ ਤੋਂ ਇਲਾਵਾ ਸੀ. ਜੇ. ਆਈ. ਗੋਗੋਈ ਨੇ ਜੱਜਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਦਾ ਮੁਕਾਬਲਾ ਕਰਨ ਦੀ ਵੀ ਲੋੜ ਹੈ|
ਇਸ ਤੋਂ ਇਲਾਵਾ ਉਨ੍ਹਾਂ ਨੂੰ ਕੰਮ ਕਰਨ ਵਾਲੇ ਘੰਟਿਆਂ ਦੌਰਾਨ ਅਦਾਲਤ ਵਿੱਚ ਹਾਜ਼ਰ ਰਹਿਣ ਲਈ ਵੀ ਕਿਹਾ ਹੈ| ਵੀਡੀਓ ਕਾਨਫਰੰਸ ਦੌਰਾਨ ਸੀ. ਜੇ. ਆਈ. ਨੇ ਅਦਾਲਤ ਵਿਚ ਚੰਗੀ ਤਨਖਾਹ ਤੇ ਵਕੀਲਾਂ ਨੂੰ ਬਤੌਰ ਜੱਜਾਂ ਦੀ ਨਿਯੁਕਤੀ ਕਰਨ ਤੇ ਵੀ ਜ਼ੋਰ ਦਿੱਤਾ| ਗੱਲਬਾਤ ਦੌਰਾਨ ਉਨ੍ਹਾਂ ਨੇ ਕੇਸਾਂ ਦੇ ਛੇਤੀ ਨਿਪਟਾਰੇ ਨੂੰ ਲੈ ਕੇ ਹੇਠਲੀਆਂ ਅਦਾਲਤਾਂ ਵਿਚ ਅਹੁਦਿਆਂ ਨੂੰ ਭਰਨ ਸਬੰਧੀ ਵੀ ਗੱਲਬਾਤ ਕੀਤੀ| ਜਿਕਰਯੋਗ ਹੈ ਕਿ ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ ਮੁਤਾਬਕ ਇਸ ਸਮੇਂ 24 ਹਾਈ ਕੋਰਟਾਂ ਵਿਚ 43 ਲੱਖ ਮਾਮਲੇ ਪੈਂਡਿੰਗ ਹਨ| ਇਸ ਲਈ ਅਹੁਦੇ ਤੇ ਬਿਰਾਜਮਾਨ ਚੀਫ ਜਸਟਿਸ ਰੰਜਨ ਗੋਗੋਈ ਨੇ ਜੱਜਾਂ ਨੂੰ ਛੁੱਟੀ ਨਾ ਲੈਣ ਲਈ ਕਿਹਾ ਹੈ|

Leave a Reply

Your email address will not be published. Required fields are marked *