ਕੰਵਰਬੀਰ ਸਿੱਧੂ ਯੂਥ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਨਿਯੁਕਤ

ਐਸ ਏ ਐਸ ਨਗਰ, 21 ਅਗਸਤ (ਸ.ਬ.) ਪੰਜਾਬ ਦੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਪੁੱਤਰ ਤੇ ਯੂਥ ਕਾਂਗਰਸੀ ਆਗੂ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੂੰ ਪੰਜਾਬ ਯੂਥ ਕਾਂਗਰਸ ਦਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ| ਐਡਵੋਕੇਟ ਸਿੱਧੂ ਦੀ ਇਹ ਨਿਯੁਕਤੀ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦੁਆਰਾ ਕੀਤੀ ਗਈ ਹੈ|
ਜਿਕਰਯੋਗ ਹੈ ਕਿ ਐਡਵੋਕੇਟ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਯੂਥ ਕਾਂਗਰਸ ਦੀ ਮਜਬੂਤੀ ਲਈ ਪੂਰੀ ਸਰਗਰਮੀ ਨਾਲ ਕੰਮ ਕਰ ਰਹੇ ਹਨ| ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਐਡਵੋਕੇਟ ਸਿੱਧੂ ਨੇ ਮੁਹਾਲੀ, ਖਰੜ, ਡੇਰਾਬਸੀ ਅਤੇ ਇਸ ਨੇੜਲੇ ਇਲਾਕਿਆਂ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ ਇਸ ਤੋਂ ਇਲਾਵਾ ਮੁਹਾਲੀ ਖੇਤਰ ਅੰਦਰ ਐਡਵੋਕੇਟ ਸਿੱਧੂ ਦੁਆਰਾ ਲਗਾਤਾਰ ਮੀਟਿੰਗ ਕਰਕੇ ਲੋਕਾਂ ਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ| ਉਨ੍ਹਾਂ ਦੁਆਰਾ ਪਿਛਲੇ ਤਿੰਨ ਮਹੀਨਿਆਂ ਤੋਂ ਜਿਲ੍ਹਾ ਮੁਹਾਲੀ ਅੰਦਰ ਵਾਤਾਵਰਨ ਸੰਭਾਲ ਮੁਹਿੰਮ ਤਹਿਤ ਪਿੰਡਾਂ ਵਿੱਚ ਫਲਦਾਰ ਅਤੇ ਛਾਂ ਦਾਰ ਬੂਟੇ ਵੀ ਵੰਡੇ ਤੇ ਲਗਾਏ ਜਾ ਰਹੇ ਹਨ | ਐਡਵੋਕੇਟ ਸਿੱਧੂ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਯੂਥ ਕਾਂਗਰਸ ਦੀ ਟੀਮ ਆਪਣਾ ਅਹਿਮ ਰੋਲ ਅਦਾ ਕਰੇਗੀ ਅਤੇ ਪੰਜਾਬ ਵਿੱਚੋਂ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਏਗੀ|

Leave a Reply

Your email address will not be published. Required fields are marked *