ਕੰਵਰ ਸੰਧੂ ਨੇ ਬਘਿੰਡੀ ਨਦੀ ਤੇ ਲੱਗ ਰਹੇ ਪੁਲ ਦਾ ਨਿਰੀਖਣ ਕੀਤਾ, ਨੌਜਵਾਨਾਂ ਨੂੰ ਸਪੋਰਟਸ ਕਿੱਟ ਦਿੱਤੀ

ਖਰੜ 14 ਅਗਸਤ (ਸ਼ਮਿਦਰ ਸਿੰਘ) ਵਿਧਾਇਕ  ਕੰਵਰ ਸੰਧੂ ਵੱਲੋਂ ਖਰੜ ਹਲਕੇ ਦੇ ਪਹਾੜਾਂ ਵਿੱਚ ਵੱਸੇ ਪਿੰਡ ਬਘਿੰਡੀ ਦਾ ਦੌਰਾ ਕੀਤਾ ਗਿਆ| ਬਾਰਸ਼ ਦੌਰਾਨ ਬਰਸਾਤੀ ਨਦੀ ਆਉਣ ਕਰਕੇ ਇੱਥੇ ਅਤੇ ਨਾਲ ਲੱਗਦੇ ਪਿੰਡ ਪੰਜਾਬ ਨਾਲੋਂ ਕੱਟ-ਆਫ ਹੋ ਜਾਂਦੇ ਹਨ|
ਇਸ ਮੌਕੇ ਵਿਧਾਇਕ  ਸੰਧੂ ਨੇ ਦੱਸਿਆ ਕਿ ਉਹਨਾਂ ਵੱਲੋ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਧਾਨ ਸਭਾ ਵਿੱਚ ਇਹ ਪੁੱਲ ਬਣਾਉਣ ਦਾ ਮੁੱਦਾ ਚੁੱਕਿਆ ਗਿਆ ਸੀ| ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਹਨਾਂ ਦੇ ਯਤਨਾਂ ਸਦਕਾ ਬਹੁਤ ਜਲਦ ਸਿਆਮੀਪੁਰ ਟੱਪਰੀਆ ਤੋਂ ਫਾਟਵਾ ਨਦੀ ਤੇ ਵੀ ਪੁੱਲ ਲੱਗਣ ਦੀ ਆਸ ਬੱਝੀ ਹੈ|  
ਇਸੇ ਦੌਰਾਨ ਵਿਧਾਇਕ ਕੰਵਰ ਸੰਧੂ ਵੱਲੋਂ ਜਨਤਾ ਨਗਰ ਖਰੜ ਦੇ ਨੌਜਵਾਨਾਂ ਨੂੰ ਸਪੋਰਟਸ ਕਿੱਟ ਦਿੱਤੀ ਗਈ|  ਇਸ ਮੌਕੇ ਸ੍ਰ. ਸੰਧੂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ               ਪ੍ਰੇਰਿਤ ਕੀਤਾ ਅਤੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ| ਇਸ ਮੌਕੇ ਪਰੈਸ ਸਕੱਤਰ ਸਤਿੰਦਰ ਮਾਹਲ ਭਜੌਲੀ, ਸਰਪੰਚ ਪਾਲ ਸਿੰਘ, ਕੁਲਦੀਪ ਸਿੰਘ ਸਿੱਧੂ, ਮਾਸਟਰ ਚਰਨ ਸਿੰਘ  ਐ ਡੀ ਊ ਅਮਰਜੀਤ ਸਿੰਘ ਅਤੇ ਨੌਜਵਾਨ ਤਰਨਜੀਤ ਸਿੰਘ, ਜਸਕਰਨ ਸਿੰਘ,  ਗੁਰਮੀਤ ਸਿੰਘ, ਹਰਜੋਤ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *