ਕੰਵਲਜੀਤ ਸਿੰਘ ਜਿੰਮੀ ਨੂੰ ਸਦਮਾ, ਪਿਤਾ ਦੀ ਮੌਤ

ਐਸ ਏ ਐਸ ਨਗਰ, 5 ਜੂਨ (ਸ.ਬ.)ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸਨ ਦੇ ਜਥੇਬੰਦਕ ਸਕੱਤਰ ਸ੍ਰੀ ਕੰਵਲਜੀਤ ਸਿੰਘ ਜਿੰਮੀ ਨੂੰ ਉਸ ਵੇਲੇ ਗਹਿਰਾ ਸਦਮਾ ਲਗਿਆ ਜਦੋਂ ਉਹਨਾਂ ਦੇ ਪਿਤਾ ਹਰਪਾਲ ਸਿੰਘ ਦੀ ਮੌਤ ਹੋ ਗਈ| ਸ ਹਰਪਾਲ ਸਿੰਘ 69  ਸਾਲ ਦੇ ਸਨ| ਉਹਨਾਂ ਦਾ ਅੱਜ ਅੰਤਮ ਸਸਕਾਰ ਕਰ ਦਿਤਾ ਗਿਆ| ਇਸ ਮੌਕੇ ਮਿਉਂਸਪਲ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰੀ ਸੁਖਜੀਤ ਸਿੰਘ ਸੁੱਖੀ, ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ, ਪਰਿਵਾਰਕ ਅਤੇ ਨਜ਼ਦੀਕੀ ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਪਤਵੰਤੇ ਮੌਜੂਦ ਸਨ|

Leave a Reply

Your email address will not be published. Required fields are marked *