ਕੰਵਲਜੀਤ ਸਿੰਘ ਸੂਰੀ ਦੀ ਇਪਟਾ ਅਤੇ ਰੰਗਮੰਚ ਨੂੰ ਦੇਣ ਬਾਰੇ ਗੱਲਬਾਤ 19 ਨੂੰ

ਐਸ. ਏ. ਐਸ. ਨਗਰ, 16 ਸਤੰਬਰ (ਸ.ਬ.) ਬਾਸੁੰਰੀ ਵਾਦਕ, ਰੰਗਕਰਮੀ, ਇਪਟਾ ਪੰਜਾਬ ਦੇ ਮੁੱਢਲੇ ਕਾਰਕੁੰਨ ਅਤੇ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਕੰਵਲਜੀਤ ਸਿੰਘ ਸੂਰੀ ਦੀ ਇਪਟਾ ਅਤੇ ਰੰਗਮੰਚ ਨੂੰ ਦੇਣ ਬਾਰੇ ਗੱਲਬਾਤ ਇਪਟਾ ਆਨ ਏਅਰ ਸੀਰੀਜ਼ ‘ਰੂ-ਬ-ਰੂ ਏ ਫਨਕਾਰ’ ਦੀ ਤੀਜੀ ਕੜੀ ਦੌਰਾਨ 19 ਸਤੰਬਰ ਨੂੰ ਆਨ ਏਅਰ ਹੋਵੇਗੀ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਸੱਕਤਰ ਵਿੱਕੀ ਮਹੇਸਰੀ ਨੇ ਦੱਸਿਆ ਕਿ ਇਪਟਾ ਆਨ ਏਅਰ ਸੀਰੀਜ਼ ‘ਰੂ-ਬ-ਰੂ ਏ ਫਨਕਾਰ’ ਦੌਰਾਨ ਕੰਵਲਜੀਤ ਸਿੰਘ ਸੂਰੀ ਆਪਣੀਆਂ ਰੰਗਮੰਚੀ ਅਤੇ ਇਪਟਾ ਦੀਆਂ ਯਾਦਾਂ ਤਾਜ਼ਾ ਕਰਨ ਲਈ ਰੂਬਰੂ ਹੋਣਗੇ| ਨਾਟ-ਕਰਮੀ ਇੰਦਰਜੀਤ ਰੂਪੋਵਾਲੀ ਰੂਬਰੂ ਕਰਤਾ ਹੋਣਗੇ ਅਤੇ ਇਸ ਸੀਰੀਜ਼ ਦੀ ਤਕਨੀਕੀ ਜ਼ਿੰਮੇਵਾਰੀ ਹਰਪਾਲ ਜਾਮਾਰਾਏ ਨਿਭਉਣਗੇ| 

Leave a Reply

Your email address will not be published. Required fields are marked *