ਕੰਸਾਸ ਗੋਲੀਬਾਰੀ ਦੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ

ਹਿਊਸਟਨ, 28 ਫਰਵਰੀ (ਸ.ਬ.) ਕੰਸਾਸ ਦੇ ਬਾਰ ਵਿੱਚ ਐਡਮ ਪੁਰਿਨਟਨ ਨਾਂ ਦੇ ਵਿਅਕਤੀ ਨੇ ਇਕ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ  ਕੁਚੀਭੋਟਲਾ ਦਾ ਕਤਲ ਕਰ ਦਿੱਤਾ ਸੀ ਅਤੇ ਦੋ ਹੋਰ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਸੀ| ਇਸੇ ਦੋਸ਼ ਵਿੱਚ ਸੇਵਾ ਮੁਕਤ ਹੋ ਚੁੱਕੇ ਸਮੁੰਦਰੀ ਫੌਜੀ ਐਡਮ ਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ| ਵਕੀਲ ਮਿਸ਼ੇਲ ਡੁਰੇਟ ਉਨ੍ਹਾਂ ਦਾ ਕੇਸ ਲੜਨਗੇ| ਜਾਨਸਨ ਕਾਊਂਟੀ ਦੇ ਸਟੀਵ ਹੋਵੇ ਨੇ ਦੱਸਿਆ ਕਿ ਐਡਮ ਨੂੰ 50 ਦੋਸ਼ਾਂ ਦਾ ਸਾਹਮਣਾ ਕਰਨਾ   ਪਵੇਗਾ| ਜਾਂਚ ਅਧਿਕਾਰੀ ਲਗਾਤਾਰ ਜਾਂਚ ਕਰ ਰਹੇ ਹਨ| ਕੰਸਾਸ ਵਿੱਚ ਘ੍ਰਿਣਾ ਸੰਬੰਧੀ ਦੋਸ਼ਾਂ ਲਈ ਕਾਨੂੰਨ ਨਹੀਂ ਹੈ ਜੇਕਰ ਉਸ ਤੇ ਇਹ ਦੋਸ਼ ਸੱਚ ਹੋ ਜਾਂਦੇ ਹਨ ਤਾਂ ਦੋਸ਼ੀ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ| ਫਿਲਹਾਲ ਉਸ ਨੂੰ 20 ਲੱਖ ਡਾਲਰ ਨਕਦ ਦੇ ਮੁਚਕਲੇ (ਬਾਂਡ) ਤੇ ਜਾਨਸਨ ਕਾਊਂਟੀ ਦੀ      ਜੇਲ ਵਿੱਚ ਰੱਖਿਆ ਗਿਆ ਹੈ| ਗੋਲੀਬਾਰੀ ਦੌਰਾਨ ਸ਼੍ਰੀਨਿਵਾਸ ਦਾ ਸਾਥੀ ਅਲੋਕ ਮਦਸਾਨੀ ਜ਼ਖਮੀ ਹੋ ਗਿਆ ਸੀ| ਗੋਲੀਬਾਰੀ ਵਿੱਚ ਬਚਾਅ ਕਰਨ ਵਾਲਾ 24 ਸਾਲਾ ਅਮਰੀਕੀ ਵਿਅਕਤੀ ਵੀ ਜ਼ਖਮੀ ਹੋ ਗਿਆ ਸੀ|

Leave a Reply

Your email address will not be published. Required fields are marked *