ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਕੰਜ਼ਿਊਮਰ ਪ੍ਰੋਟੈਕਸ਼ਨ  ਫੈਡਰੇਸ਼ਨ ਐਸ.ਏ.ਐਸ ਨਗਰ ਦੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੈਡੀਕਲ ਕਾਲਿਜ਼ ਨੂੰ ਸ਼ਹਿਰ ਵਿਚ ਸਥਾਪਤ ਕਰਨ ਲਈ ਪੰਜ਼ਾਬ ਸਰਕਾਰ ਸਰਕਾਰ ਵਲੋਂ ਪ੍ਰਵਾਨਗੀ ਦੇ ਫੈਸਲੇ ਦਾ ਸਵਾਗਤ ਕੀਤਾ|
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਪਾਣੀ ਦੀ ਘਾਟ ਅਤੇ ਵੱਧਦੀ ਅਬਾਦੀ ਦੀ ਲੋੜ ਨੂੰ ਮੁੱਖ ਰਖਦੇ ਹੋਏ ਜੋ ਕਜ਼ੌਲੀ ਤੋਂ 5ਵੀਂ ਅਤੇ 6ਵੀਂ ਪਾਈਪ ਲਾਈਨ ਦਾ ਕੰਮ 2012 ਤੋਂ ਚਲ ਰਿਹਾ ਹੈ ਨੂੰ ਜਲਦੀ ਤੋਂ ਜਲਦੀ ਮਕੰਮਲ ਕਰਵਾਉਣ ਲਈ ਸਬੰਧਤ ਗਮਾਡਾ ਵਿਭਾਗ ਨੂੰ ਲੋੜੀਂਦੀ ਕਾਰਵਾਈ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਲੈਫ. ਕਰਨਲ ਐਸ.ਐਸ. ਸੋਹੀ, ਸ: ਅਲਬੇਲ ਸਿੰਘ ਸਿਆਨ, ਸ਼੍ਰੀ ਐਮ.ਐਮ ਚੋਪੜਾ, ਸ਼੍ਰੀ ਸੁਵਿੰਦਰ ਸਿੰਘ ਖੋਖਰ, ਐਮ.ਐਸ. ਭੱਲਾ, ਜੈ ਸਿੰਘ ਸੈਂਹਬੀ, ਸੁਰਜੀਤ ਸਿੰਘ  ਗਰੇਵਾਲ, ਜਸਵੰਤ ਸਿੰਘ ਸੋਹਲ, ਪ੍ਰਵੀਨ ਕੁਮਾਰ ਕਪੂਰ, ਜਗਜੀਤ ਸਿੰਘ ਅਰੋੜਾ ਅਤੇ ਮੈਂਬਰ ਹਾਜ਼ਰ ਸਨ|

Leave a Reply

Your email address will not be published. Required fields are marked *