ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਦੀ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਉਪਰ ਵਿਚਾਰ ਚਰਚਾ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ.ਏ.ਐਸ ਨਗਰ ਦੀ ਇੱਕ  ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ  ਜਿਸ ਵਿੱਚ ਵੱਖ ਵੱਖ ਮੁੱਦਿਆਂ ਉੱਪਰ ਚਰਚਾ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਚੰਡੀਗੜ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਦੇਣ ਲਈ ਪੈਟਰੋਲ ਅਤੇ ਡੀਜ਼ਲ ਤੇ 5Üਫੀਸਦੀ  ਵੈਟ ਘਟਾ ਕੇ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਤੇ ਵੈਟ ਘਟਾ ਕੇ ਪੰਜਾਬ ਵਾਸੀਆਂ ਨੂੰ ਵੀ ਅਸਮਾਨ ਤੇ ਛੂਹ ਰਹੀ ਮਹਿੰਗਾਈ ਤੋਂ ਛੁਟਕਾਰਾ ਪਾਉਣ ਲਈ ਵਿੱਤੀ ਰਾਹਤ ਦਿੱਤੀ ਜਾਵੇ  ਉਹਨਾਂ ਕਿਹਾ ਕਿ  ਪੈਟਰੋਲ ਅਤੇ ਡੀਜ਼ਲ ਨੂੰ ਤੁਰੰਤ ਜੀ.ਐਸ.ਟੀ ਦੇ ਘੇਰੇ ਵਿੱਚ ਲਿਆਂਦਾ ਜਾਵੇ ਤਾਂ ਕਿ ਹਰ ਪਾਸੇ ਵੱਧ ਰਹੀ ਮਹਿੰਗਾਈ ਤੇ ਠਲ ਪਾਈ ਜਾ ਸਕੇ|
ਉਹਨਾਂ ਮੰਗ ਕੀਤੀ ਕਿ ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ,  ਕਜੌਲੀ ਵਾਟਰ ਵਰਕਸ ਤੋਂ ਸ਼ਹਿਰ ਵਾਸਤੇ 5ਵੀ ਅਤੇ 6ਵੀ ਪਾਈਪ ਲਾਈਨ ਦਾ ਕੰਮ  ਜਲਦੀ ਮੁਕੰਮਲ ਕੀਤਾ ਜਾਵੇ, ਮੁਹਾਲੀ ਸ਼ਹਿਰ ਤੋਂ ਸਿੱਧੀ ਬੱਸ ਸੇਵਾਂ  ਰੇਲਵੇ ਸਟੇਸ਼ਨ ਚੰਡੀਗੜ, ਏਅਰਪੋਰਟ ਐਸ.ਏ.ਐਸ ਨਗਰ ਤੱਕ ਸ਼ੁਰੂ ਕਰ ਦਿੱਤੀ ਜਾਵੇ, ਥ੍ਰੀ ਵੀਲਰਾਂ ਦੇ ਮੀਟਰ ਲਗਾਉਣ ਅਤੇ ਰੇਟ ਤੈਅ ਕਰਨ  ਲਈ ਜਰੂਰੀ ਕਾਰਵਾਈ ਕੀਤੀ ਜਾਵੇ |
ਇਸ  ਮੌਕੇ  ਹੋਰਨਾਂ ਤੋਂ ਇਲਾਵਾ ਲੈਫ. ਕਰਨਲ ਐਸ.ਐਸ. ਸੋਹੀ ਪੈਟਰਨ, ਸ਼੍ਰੀ ਮਨਜੀਤ ਸਿੰਘ ਭੱਲਾ, ਐਮ.ਐਮ. ਚੋਪੜਾ, ਕੁਲਦੀਪ ਸਿੰਘ ਭਿੰਡਰ, ਸਤਵੀਰ ਸਿੰਘ ਧਨੋਆ, ਜਸਮੇਰ ਸਿੰਘ ਬਾਠ, ਪਰਵੀਨ ਕੁਮਾਰ ਕਪੂਰ, ਜਸਵੰਤ ਸਿੰਘ ਸੋਹਲ, ਸੋਹਨ ਲਾਲ ਸ਼ਰਮਾ, ਗੁਰਚਰਨ ਸਿੰਘ ਕਪੂਰ, ਗੁਰਮੀਤ ਚੰਦ ਸਰੋਆ, ਲਛਮਣ ਸਿੰਘ, ਜਗਜੀਤ ਸਿੰਘ, ਆਰ.ਪੀ. ਸਿੰਘ, ਸੁਰਜੀਤ ਸਿੰਘ ਗਰੇਵਾਲ, ਸੁਰਮੁੱਖ ਸਿੰਘ, ਇੰਜ਼. ਜੈ.ਐਸ. ਟਿਵਾਨਾ, ਜੀ.ਐਸ. ਮਜੀਠੀਆ ਵੀ ਮੌਜੂਦ ਸਨ|

Leave a Reply

Your email address will not be published. Required fields are marked *