ਕੰਜ਼ਿਊਮਰ ਪ੍ਰੋਟੈਕਸਨ ਫੈਡਰੇਸ਼ਨ ਦੀ ਮੀਟਿੰਗ ਵਿੱਚ ਮੁੱਦੇ ਵਿਚਾਰੇ

ਐਸ.ਏ.ਐਸ. ਨਗਰ, 23 ਫਰਵਰੀ (ਸ.ਬ.) ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਕਾਰਜਕਾਰੀ ਮੀਟਿੰਗ ਸ਼ਿਵ ਮੰਦਿਰ ਫੇਜ਼-1 ਵਿਖੇ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। ਫੈਡਰੇਸ਼ਨ ਦੇ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ਉੱਤੇ ਸਰਵਸੰਤੀ ਨਾਲ ਫੈਸਲੇ ਲਏ ਗਏ।

ਇਸ ਮੌਕੇ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੇ ਰੇਟਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਪੈਟਰੋਲ ਡੀਜਲ ਦੇ ਰੇਟ ਘੱਟ ਕੀਤੇ ਜਾਣ। ਇਸ ਮੌਕੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਐਕਸਾਈਜ਼ ਡਿਊਟੀ ਅਤੇ ਵੈਟ ਵਿੱਚ ਕਟੌਤੀ ਕੀਤੀ ਜਾਵੋੇ ਅਤੇ ਇਨ੍ਹਾਂ ਵਸਤਾਂ ਨੂੰ ਜੀਐਸਟੀ ਦੇ ਦਾਇਰੇ ਹੇਠ ਲਿਆਂਦਾ ਜਾਵੇ। ਇਸ ਮੰਤਵ ਲਈ ਡੀ. ਸੀ. ਐਸ. ਏ. ਐਸ. ਨਗਰ ਨੂੰ ਵੀ ਇਕ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ।

ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਬਿਜਲੀ ਦੀਆਂ ਦਰਾ ਘੱਟ ਕੀਤੀਆਂ ਜਾਣ। ਮੈਂਬਰਾਂ ਨੇ ਰੋਸ ਜਾਹਿਰ ਕੀਤਾ ਕਿ ਪੰਜਾਬ ਵਿੱਚ ਬਿਜਲੀ ਦਰਾਂ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਹੁਤ ਜਿਆਦਾ ਹਨ। ਇਸਦਾ ਮੁੱਖ ਕਾਰਨ ਵੱਡੇ-ਵੱਡੇ ਕਿਸਾਨਾਂ ਨੂੰ ਮੁਫਤ ਬਿਜਲੀ ਸਪਲਾਈ ਅਤੇ ਕੁੰਡੀ ਕੁਨੈਕਸ਼ਨ ਰਾਹੀਂ ਬਿਜਲੀ ਚੋਰੀ ਹੋਣਾ ਹੈ ਜਿਸਦਾ ਸਿੱਧਾ ਅਸਰ ਆਮ ਖਪਤਕਾਰ ਤੇ ਪੈਂਦਾ ਹੈ।

ਮੀਟਿੰਗ ਵਿੱਚ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਦਾ ਉਚਿਤ ਪ੍ਰਬੰਧ ਕਰਨ, ਸ਼ਹਿਰ ਵਿਚਲੀ ਟ੍ਰੈਫਿਕ ਸਮੱਸਿਆ ਨੂੰ ਹਲ ਕਰਨ, ਫਲ-ਸਬਜ਼ੀਆਂ ਦੀਆਂ ਨਿਰਧਾਰਤ ਕੀਮਤਾਂ ਤੋਂ ਵੱਧ ਦਾਮ ਵਸੂਲਣ ਉੱਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਗਈ।

ਮੀਟਿੰਗ ਦੌਰਾਨ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਸ਼ਹਿਰ ਵਿੱਚ ਸਰਕਾਰੀ ਇੰਜ਼ੀਨੀਰਿੰਗ ਕਾਲਜ ਖੋਲ੍ਹਿਆ ਜਾਵੇ। ਮੈਂਬਰਾਂ ਨੇ ਕਿਹਾ ਕਿ ਸਾਡਾ ਸ਼ਹਿਰ ਹੁਣ ਸੈਕਟਰ-48 ਤੋਂ ਲੈ ਕੇ 127 ਤੱਕ ਫੈਲ ਚੁੱਕਿਆ ਹੈ ਅਤੇ ਇਸ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸ਼ਹਿਰ ਵਿੱਚ ਢੁੱਕਵੀਂ ਥਾਂ ਉੱਤੇ ਇਕ ਸਰਕਾਰੀ ਇੰਜੀਨੀਰਿੰਗ ਕਾਲਜ ਖੋਲ੍ਹਿਆ ਜਾਵੇ ਤਾਂ ਜੋ ਸ਼ਹਿਰ ਦੇ ਬਚਿਆਂ ਨੂੰ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਲਈ ਸਹੂਲਤ ਮਿਲ ਸਕੇ ਅਤੇ ਪ੍ਰਾਈਵੇਟ ਕਾਲਜਾਂ ਦੇ ਭਾਰੀ ਖਰਚੇ ਤੋਂ ਬਚਿਆ ਜਾ ਸਕੇ।

ਮੀਟਿੰਗ ਦੌਰਾਨ ਮੈਂਬਰਾਂ ਨੇ ਸਰਵ ਸਮੰਤੀ ਨਾਲ ਮਤਾ ਪਾਸ ਕਰਕੇ ਕਿਸਾਨ ਮੋਰਚੇ ਦਾ ਸਮਰਥਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਤਿੰਨੇ ਖੇਤੀ ਕਾਨੂੰਨ ਜਲਦੀ ਤੋਂ ਜਲਦੀ ਵਾਪਿਸ ਲਏ ਜਾਣ।

ਇਸ ਮੌਕੇ ਫੈਡਰੇਸ਼ਨ ਦੀ ਕਾਰਜਕਾਰੀ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਸਰਵਸੰਤੀ ਨਾਲ ਲਛਮਣ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਅਸ਼ੋਕ ਪਵਾਰ ਨੂੰ ਜਨਰਲ ਸਕੱਤਰ ਚੁਣਿਆ ਗਿਆ ਅਤੇ ਅਸ਼ੋਕ ਕੌਂਡਲ ਅਤੇ ਜਗਪਿੰਦਰ ਸਿੰਘ ਖੋਖਰ ਨੂੰ ਬਤੌਰ ਨਵੇਂ ਮੈਂਬਰ ਸ਼ਾਮਲ ਕੀਤਾ ਗਿਆ। ਮੀਟਿੰਗ ਵਿੱਚ ਲੈਫ. ਕਰਨਲ ਐਸ.ਐਸ. ਸੋਹੀ (ਰਿਟਾ.), ਜਗਤਾਰ ਸਿੰਘ ਬਬਰਾ, ਬਲਵਿੰਦਰ ਸਿੰਘ ਮੁਲਤਾਨੀ, ਜਗਜੀਤ ਸਿੰਘ ਅਰੋੜਾ, ਕੁਲਦੀਪ ਸਿੰਘ ਭਿੰਡਰ, ਸੋਹਣ ਲਾਲ ਸ਼ਰਮਾ, ਕਰਮ ਸਿੰਘ ਧਨੋਆ, ਪ੍ਰਵੀਨ ਕੁਮਾਰ ਕਪੂਰ, ਜਸਮੇਰ ਸਿੰਘ ਬਾਠ, ਬਲਵਿੰਦਰ ਸਿੰਘ, ਰਛਪਾਲ ਸਿੰਘ ਆਦਿ ਸ਼ਾਮਲ ਹਨ।

Leave a Reply

Your email address will not be published. Required fields are marked *