ਕੱਪੜਾ ਕਾਰੋਬਾਰੀ ਨੇ ਪਤਨੀ ਅਤੇ 2 ਬੱਚਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖੁਦਕੁਸ਼ੀ

ਪਟਨਾ, 11 ਜੂਨ (ਸ.ਬ.) ਪਟਨਾ ਸ਼ਹਿਰ ਦੇ ਕੋਤਵਾਲੀ ਥਾਣਾ ਅਧੀਨ ਕਿਦਵਈਪੁਰੀ ਇਲਾਕੇ ਵਿੱਚ ਇਕ ਕੱਪੜਾ ਕਾਰੋਬਾਰੀ ਨੇ ਆਪਣੀ ਪਤਨੀ ਅਤੇ ਆਪਣੇ 2 ਬੱਚਿਆਂ ਨੂੰ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ, ਜਿਸ ਨਾਲ ਵਪਾਰੀ, ਉਸ ਦੀ ਪਤਨੀ ਅਤੇ ਬੱਚੀ ਦੀ ਮੌਤ ਹੋ ਗਈ, ਜਦੋਂ ਕਿ ਇਕ ਬੱਚੇ ਦੀ ਸਥਿਤੀ ਗੰਭੀਰ ਹੈ| ਪੁਲੀਸ ਡਾਇਰੈਕਟਰ ਜਨਰਲ ਸੁਨੀਲ ਕੁਮਾਰ ਨੇ ਅੱਜ ਦੱਸਿਆ ਕਿ ਨਿਸ਼ਾਂਤ ਸਰਾਫ (37), ਉਸ ਦੀ ਪਤਨੀ ਅਲਕਾ ਸਰਾਫ (35) ਅਤੇ ਬੇਟੀ ਅਨਨਿਆ ਸਰਾਫ (9) ਦੀ ਮੌਤ ਹੋ ਗਈ| ਨਿਸ਼ਾਂਤ ਦੇ ਗੰਭੀਰ ਰੂਪ ਨਾਲ ਜ਼ਖਮੀ ਪੁੱਤਰ ਇਸ਼ਾਂਤ ਸਰਾਫ (4) ਦੀ ਸਥਿਤੀ ਨਾਜ਼ੁਕ ਹੈ| ਉਸ ਨੂੰ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|
ਪੁਲੀਸ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਮ੍ਰਿਤਕ ਨੇ ਇਕ ਸੁਸਾਈਡ ਨੋਟ ਛੱਡਿਆ ਹੈ ਅਤੇ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਐਫ. ਐਸ. ਐਲ.) ਟੀਮ ਇਸ ਦੀ ਜਾਂਚ ਕਰ ਰਹੀ ਹੈ| ਉਨ੍ਹਾਂ ਨੇ ਦੱਸਿਆ ਕਿ ਨਿਸ਼ਾਂਤ ਨੇ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਉਹ ਵੀ ਇਸ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ ਅਤੇ ਇਸ ਲਈ ਕੋਈ ਹੋਰ ਦੋਸ਼ੀ ਨਹੀਂ ਹੈ| ਪੁਲਸ ਡਾਇਰੈਕਟਰ ਜਨਰਲ ਨੇ ਖੁਦ ਹਾਦਸੇ ਵਾਲੀ ਜਗ੍ਹਾ ਪਹੁੰਚ ਕੇ ਮੁਆਇਨਾ ਕੀਤਾ| ਸੀਨੀਅਰ ਪੁਲਸ ਕਮਿਸ਼ਨਰ ਗਰਿਮਾ ਮਲਿਕ ਅਤੇ ਪੁਲੀਸ ਕਮਿਸ਼ਨਰ (ਨਗਰ) ਪ੍ਰਾਣਤੋਸ਼ ਕੁਮਾਰ ਦਾਸ ਸਮੇਤ ਹੋਰ ਪੁਲੀਸ ਅਧਿਕਾਰੀ ਵੀ ਹਾਦਸੇ ਵਾਲੀ ਜਗ੍ਹਾ ਵਾਲੀ ਜਗ੍ਹਾ ਤੇ ਪੁੱਜੇ|

Leave a Reply

Your email address will not be published. Required fields are marked *