ਖਜਾਨਾ ਮੰਤਰੀ ਵਲੋਂ ਕਾਂਗਰਸ ਸਰਕਾਰ ਦਾ ਦੂਜਾ ਬਜਟ ਪੇਸ਼, ਮਾਲੀਆ ਘਾਟਾ 12539 ਕਰੋੜ, ਪੰਜਾਬ ਸਿਰ ਕੁਲ ਕਰਜਾ 195975 ਕਰੋੜ, ਸਾਲ ਦੇ ਅੰਤ ਤਕ ਕਰਜਾ 211523 ਕਰੋੜ ਹੋਣ ਦੀ ਸੰਭਾਵਨਾ

ਖਜਾਨਾ ਮੰਤਰੀ ਵਲੋਂ ਕਾਂਗਰਸ ਸਰਕਾਰ ਦਾ ਦੂਜਾ ਬਜਟ ਪੇਸ਼, ਮਾਲੀਆ ਘਾਟਾ 12539 ਕਰੋੜ, ਪੰਜਾਬ ਸਿਰ ਕੁਲ ਕਰਜਾ 195975 ਕਰੋੜ, ਸਾਲ ਦੇ ਅੰਤ ਤਕ ਕਰਜਾ 211523 ਕਰੋੜ ਹੋਣ ਦੀ ਸੰਭਾਵਨਾ

ਐਸ ਏ ਐਸ ਨਗਰ ਵਿੱਚ ਮੈਡੀਕਲ ਕਾਲੇਜ ਦੀ ਉਸਾਰੀ ਦੀ ਤਜਵੀਜ ਪੇਸ਼
ਚੰਡੀਗੜ੍ਹ 24 ਮਾਰਚ (ਸ.ਬ.) ਖਜ਼ਾਨਾ ਮੰਤਰੀ ਸ੍ਰ. ਮਨਪ੍ਰੀਤ ਬਾਦਲ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਵਜੋਂ ਆਪਣਾ ਦੂਜਾ ਬਜਟ ਪੇਸ਼ ਕੀਤਾ| ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕਈ ਵੱਡੇ ਐਲਾਨ ਕੀਤੇ ਗਏ| ਖਜਾਨਾ ਮੰਤਰੀ ਵਲੋਂ ਪੇਸ਼ ਕੀਤੇ ਗਏ ਇਸ ਸਾਲ ਦੇ ਬਜਟ ਵਿੱਚ ਕੁਲ ਮਾਲੀਆ ਘਾਟਾ ਪਿਛਲੇ ਸਾਲ ਦੇ 14310 ਕਰੋੜ ਰੁਪਏ ਦੇ ਮੁਕਾਬਲੇ 12539 ਕਰੋੜ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ| ਮੰਤਰੀ ਅਨੁਸਾਰ ਇਸ ਸਾਲ ਕੁਲ ਪ੍ਰਾਪਤੀਆਂ ਪਿਛਲੇ ਸਾਲ ਦੇ 102680 ਕਰੋੜ ਰੁਪਏ ਦੇ ਮੁਕਾਬਲੇ 122923 ਕਰੋੜ ਰੁਪਏ ਜਦੋਂਕਿ ਕੁਲ ਖਰਚਾ ਪਿਛਲੇ ਸਾਲ ਦੇ 112797 ਕਰੋੜ ਦੇ ਮੁਕਾਬਲੇ 129698 ਕਰੋੜ ਰੁਪਏ ਹੋਣ ਦਾ ਅੰਦਾਜਾ ਲਗਾਇਆ ਗਿਆ ਹੈ|
ਬਜਟ ਭਾਸ਼ਣ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਪੰਜਾਬ ਦੇ ਸਿਰ ਇਸ ਸਮੇਂ 1,95, 975 ਕਰੋੜ ਦਾ ਕਰਜਾ ਹੈ, ਜੋ ਕਿ ਇਸ ਸਾਲ ਦੇ ਅੰਤ ਤੱਕ 2,11, 523 ਕਰੋੜ ਹੋ ਜਾਵੇਗਾ| ਮੰਤਰੀ ਨੇ ਕਿਹਾ ਕਿ ਵਿਆਜ ਦੀਆਂ ਅਦਾਇਗੀਆਂ ਕਾਰਨ ਖਰਚਾ ਵਧਿਆ ਹੈ ਅਤੇ ਮਾਲੀ ਖਰਚਿਆਂ ਵਿੱਚ 29 ਫੀਸਦੀ ਦਾ ਵਾਧਾ ਹੋਇਆ ਹੈ|
ਬਜਟ ਵਿੱਚ ਕਰਜ਼ਾ ਰਾਹਤ ਸਕੀਮਾਂ ਲਈ 4250 ਕਰੋੜ ਰੁਪਏ, ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਪਲਾਈ ਜਾਰੀ ਰੱਖਣ ਲਈ 6256 ਕਰੋੜ ਰੁਪਏ ਰਾਖਵੇਂ ਕਰਨ, ਰਾਸ਼ਟਰੀ ਕਿਸਾਨ ਵਿਕਾਸ ਯੋਜਨਾ ਅਧੀਨ 400 ਕਰੋੜ ਰੁਪਏ ਰਾਖਵੇਂ ਕਰਨ, ਵਿਸਥਾਰ ਸੇਵਾਵਾਂ (ਏਟੀਐਮਏ) ਦੀ ਸਹਾਇਤਾ ਲਈ 25 ਕਰੋੜ ਰੁਪਏ ਦੇਣ, ਸਿੰਜਾਈ ਪਾਣੀ ਲਈ ਅੰਡਰ ਗਰਾਊਂਡ ਪਾਇਪ ਲਾਈਨ ਪ੍ਰਾਜੈਕਟਾਂ ਲਈ 44 ਕਰੋੜ ਰੁਪਏ, ਰਾਸ਼ਟਰੀ ਬਾਗਬਾਨੀ ਮਿਸ਼ਨ ਲਈ 55 ਕਰੋੜ ਰੁਪਏ, ਗੰਨਾ ਉਤਪਾਦਕਾਂ ਦੀ ਸਹਾਇਤਾ ਲਈ 180 ਕਰੋੜ ਰਾਖਵੇਂ ਰੱਖਣ, ਫ਼ਸਲੀ ਰਹਿੰਦ ਖੂੰਹਦ ਪ੍ਰਬੰਧਨ ਲਈ 100 ਕਰੋੜ ਰੁਪਏ ਰਾਖਵੇਂ ਕਰਨ, ਖੇਤੀਬਾੜੀ ਮੰਡੀਕਰਨ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ 750 ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਪ੍ਰਾਜੈਕਟ ਲਿਆਉਣ, ਪਟਿਆਲਾ ਵਿਖੇ ਸਪੋਰਟਸ ਯੂਨੀਵਰਸਿਟੀ ਸਥਾਪਿਤ ਕਰਨ, ਰੁਜ਼ਗਾਰ ਅਤੇ ਉੱਦਮੀਕਰਨ ਜ਼ਿਲਾ ਬਿਊਰੋ ਵਾਸਤੇ 20 ਕਰੋੜ ਰੁਪਏ ਦੇਣ, ਉਦਯੋਗਾਂ ਲਈ 5 ਰੁਪਏ ਪ੍ਰਤੀ ਯੂਨਿਟ ਦੀ ਦਰ ਤੇ ਬਿਜਲੀ ਦੇਣ ਲਈ 1440 ਕਰੋੜ ਰੁਪਏ ਦੇਣ, ਨਾਭਾ ਵਿਖੇ 55.40 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਇੱਕ ਮਾਡਰਨ ਫੋਕਲ ਪੁਆਇੰਟ ਵਿਕਸਤ ਕਰਨ, ਲੁਧਿਆਣਾ,ਜਲੰਧਰ, ਬਠਿੰਡਾ, ਮੰਡੀ ਗੋਬਿੰਦਗੜ, ਖੰਨਾ ਅਤੇ ਪਟਿਆਲਾ ਵਿਖੇ ਇੰਡਸਟਰੀਅਲ ਫੋਕਲ ਪੁਆਇੰਟ ਅਪਗ੍ਰੇਡ ਕਰਨ, ਆਜ਼ਾਦੀ ਦੇ ਸੰਘਰਸ਼ ਦੌਰਾਨ ਜੈਤੋ ਮੋਰਚਾ ਦੀ ਯਾਦ ਵਿੱਚ ਸਮਾਰਕ ਬਣਾਉਣ, ਵਿਦਿਅਕ, ਸਮਾਜਿਕ-ਆਰਥਿਕ ਅਤੇ ਹੋਰ ਵਿਕਾਸ ਪ੍ਰੋਗਰਾਮਾਂ ਦੀਆਂ ਵਿਭਿੰਨ ਭਲਾਈ ਸਕੀਮਾਂ ਅਧੀਨ 1235 ਕਰੋੜ ਰੁਪਏ ਦੇਣ, ਆਸ਼ੀਰਵਾਦ ਸਕੀਮ ਅਧੀਨ ਗ੍ਰਾਂਟ 15000 ਰੁਪਏ ਤੋਂ ਵਧਾ ਕੇ 21000 ਰੁਪਏ ਕਰਨ ਅਤੇ ਇਸ ਵਾਸਤੇ 150 ਕਰੋੜ ਰੁਪਏ ਰਾਖਵੇਂ ਕਰਨ, ਪੋਸਟ ਮੈਟ੍ਰਿਕ ਵਜ਼ੀਫਿਆਂ ਲਈ 860 ਕਰੋੜ ਰੁਪਏ ਦੇਣ, ਪਛੜੀਆਂ ਸ੍ਰੇਣੀਆਂ ਦਾ ਰਾਖਵਾਂਕਰਨ ਕੋਟਾ 5 ਫ਼ੀਸਦ ਤੋਂ ਵਧਾ ਕੇ 10 ਫ਼ੀਸਦ ਕਰਨ, ਪਰਿਵਾਰਕ ਆਮਦਨ ਸੀਮਾ 6 ਲੱਖ ਤੋਂ ਵਧਾ ਕੇ 8 ਲੱਖ ਸਾਲਾਨਾ ਕਰਨ, ਮਹੀਨਾਵਾਰ ਪੈਨਸ਼ਨ ਵਧਾ ਕੇ 750 ਰੁਪਏ ਪ੍ਰਤੀ ਮਹੀਨਾ ਕਰਨ ਅਤੇ ਇਸ ਵਾਸਤੇ 1634 ਕਰੋੜ ਰੁਪਏ ਅਲਾਟ ਕਰਨ, ਏਕੀਕ੍ਰਿਤ ਬਾਲ ਵਿਕਾਸ ਅਧੀਨ 696 ਕਰੋੜ ਰੁਪਏ ਰਾਖਵੇਂ ਕਰਨ| ਸੁੰਤਤਰਤਾ ਸੰਗਰਾਮੀਆਂ ਨੂੰ 300 ਯੂਨਿਟ ਪ੍ਰਤੀ ਮਹੀਨੇ ਦੀ ਮੁਫ਼ਤ ਬਿਜਲੀ ਜਾਰੀ ਰੱਖਣ, ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ ਸਾਲ 2017-18 ਦੇ ਬਜਟ ਅਨੁਮਾਨਾਂ ਵਿੱਚ 1605 ਕਰੋੜ ਰੁਪਏ ਦੇ ਰਾਖਵੇਂਕਰਨ ਦੇ ਮੁਕਾਬਲੇ 3020 ਕਰੋੜ ਰੁਪਏ ਰਾਖਵੇਂ ਕਰਨ, ਘੱਟ ਤੋਂ ਘੱਟ 75000 ਪਰਿਵਾਰਾਂ ਨੂੰ ਲਾਭ ਦੇਣ ਹਿਤ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਦੀਆਂ ਸਕੀਮਾਂ ਨੂੰ ਮਨਰੇਗਾ ਸਕੀਮ ਅਧੀਨ ਲਿਆਉਣ, ਵਿਦਿਆਰਥੀਆਂ ਨੂੰ ਪੜਾਈ ਦਾ ਢੁਕਵਾਂ ਮਾਹੌਲ ਉਪਲਬਧ ਕਰਵਾਉਣ ਲਈ 1597 ਹੋਰ ਕਲਾਸ ਰੂਮ ਉਸਾਰੇ ਜਾਣ ਲਈ 120 ਕਰੋੜ ਰੁਪਏ ਮੁਹੱਈਆ ਕਰਵਾਉਣ, ਸਾਰੇ ਸਕੂਲਾਂ ਵਿੱਚ ਗਰੀਨ ਬੋਰਡਾਂ ਲਈ ਸਾਲ 2018-19 ਦੌਰਾਨ 21 ਕਰੋੜ ਰੁਪਏ ਖਰਚ ਕਰਨ, 9 ਕਰੋੜ ਰੁਪਏ ਦੀ ਲਾਗਤ ਨਾਲ 1500 ਸਕੂਲਾਂ ਵਿੱਚ ਆਰ.ਓ. ਸਿਸਟਮ ਲਗਾਉਣ, ਪ੍ਰਾਇਮਰੀ ਸਕੂਲਾਂ ਦੇ ਨਾਲ ਨਾਲ ਮਿਡਲ ਸਕੂਲਾਂ ਵਿੱਚ ਵੀ ਫਰਨੀਚਰ ਉਪਲਬਧ ਕਰਵਾਉਣ ਲਈ 23.14 ਕਰੋੜ ਰੁਪਏ ਦੇਣ, ਹਰੇਕ ਬਲਾਕ ਦੇ ਇੱਕ ਮੌਜੂਦਾ ਸਕੂਲ ਨੂੰ ਅਤਿ-ਆਧੁਨਿਕ ਸੁਵਿਧਾਵਾਂ ਵਾਲੇ ਸਮਾਰਟ ਸਕੂਲ ਵਿੱਚ ਬਦਲਣ ਲਈ 50 ਕਰੋੜ ਰੁਪਏ ਦੇਣ, ਸਮੂਹ ਸਰਕਾਰੀ ਸਕੂਲਾਂ ਵਿੱਚ 6-12ਵੀਂ ਦੀਆਂ ਸਾਰੀਆਂ ਵਿਦਿਆਰਥਣਾਂ ਲਈ ਮੁਫ਼ਤ ਸੈਨੇਟਰੀ ਨੈਪਕਿਨ ਦੇਣ ਲਈ 10 ਕਰੋੜ ਰੁਪਏ ਖਰਚਣ, ਪੜੋ ਪੰਜਾਬ ਪੜਾਓ ਪੰਜਾਬ ਪ੍ਰੋਗਰਾਮ ਅਧੀਨ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਲਈ 10 ਕਰੋੜ ਰੁਪਏ ਦੇਣ, ਸਾਲ 2018-19 ਦੌਰਾਨ ਜਮਾਤ 1-12 ਦੇ ਵਿਦਿਆਥੀਆਂ ਨੂੰ ਸਾਰੀਆਂ ਲੋੜੀਂਦੀਆਂ ਪਾਠ-ਪੁਸਤਕਾਂ ਮੁਫ਼ਤ ਉਪਲਬਧ ਕਰਵਾਉਣ ਲਈ 49 ਕਰੋੜ ਰੁਪਏ ਦੇਣ, 10 ਨਵੇਂ ਡਿਗਰੀ ਕਾਲਜ ਖੋਲਣ ਲਈ 30 ਕਰੋੜ ਰੁਪਏ ਖਰਚਣ, ਸਾਲ 2018-19 ਵਿੱਚ ਪੰਜਾਬ ਯੂਨੀਵਰਸਿਟੀ ਦੀ ਕੁੱਲ ਗ੍ਰਾਂਟ 33 ਕਰੋੜ ਰੁਪਏ ਦੀ ਮੌਜੂਦਾ ਗ੍ਰਾਂਟ ਤੋਂ ਵਧਾ ਕੇ 42.62 ਕਰੋੜ ਰੁਪਏ ਕਰਨ, ਇਸ ਸਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ 50 ਕਰੋੜ ਰੁਪਏ ਦੀ ਵਾਧੂ ਯਕਮੁਸ਼ਤ ਗ੍ਰਾਂਟ ਦੇਣ ਅਤੇ ਸਾਰੀਆਂ ਯੂਨੀਵਰਸਿਟੀਆਂ ਦੀਆਂ ਗਰਾਂਟਾਂ ਵਿੱਚ 6 ਪ੍ਰਤੀਸ਼ਤ ਵਾਧਾ ਕਰਨ, ਪੰਜਾਬ ਨੌਜਵਾਨ ਹੁਨਰ ਵਿਕਾਸ ਯੋਜਨਾ ਲਈ 10 ਕਰੋੜ ਦੇਣ, ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਲਈ 914.57 ਕਰੋੜ ਰੁਪਏ ਖਰਚਣ, ਲੁਧਿਆਣਾ ਵਿੱਚ ਦੋਰਾਹਾ ਵਿਖੇ ਅਤੇ ਪਟਿਆਲਾ ਵਿੱਚ ਘਨੌਰ ਵਿਖੇ ਦੋ ਨਵੇਂ ਹਸਪਤਾਲਾਂ ਦੀ ਸਥਾਪਨਾ ਅਤੇ ਮੌਜੂਦਾ ਸਿਵਲ ਹਸਪਤਾਲ ਬਠਿੰਡਾ ਨੂੰ ਅਪਗ੍ਰੇਡ ਕਰਨ, ਨੈਸ਼ਨਲ ਹਾਈਵੇਜ਼ ਤੇ ਟਰੋਮਾ ਸੈਂਟਰਾਂ ਲਈ 20 ਕਰੋੜ ਰੁਪਏ ਖਰਚਣ, ਕੈਂਸਰ ਰੋਗੀਆਂ ਦੇ ਮੁਫ਼ਤ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਨੂੰ 1.50 ਲੱਖ ਰੁਪਏ ਪ੍ਰਤੀ ਕੈਂਸਰ ਰੋਗੀ ਦੀ ਦਰ ਨਾਲ ਵਿੱਤੀ ਸਹਾਇਤਾ ਉਪਲਬਧ ਕਰਵਾਉਣ ਹਿਤ 30 ਕਰੋੜ ਰੁਪਏ ਦੇਣ, ਅੰਮ੍ਰਿਤਸਰ ਵਿਖੇ 39 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਅਤੇ ਫਾਜਿਲਕਾ ਵਿਖੇ 45 ਕਰੋੜ ਰੁਪਏ ਦੀ ਲਾਗਤ ਨਾਲ ਟਰਸਰੀ ਕੈਂਸਰ ਕੇਅਰ ਸੈਂਟਰ ਦੀ ਉਸਾਰੀ ਕਰਨ, ਕੈਂਸਰ ਅਤੇ ਨਸ਼ਾ-ਮੁਕਤੀ ਇਲਾਜ ਬੁਨਿਆਦੀ ਢਾਂਚਾ ਬੋਰਡ (ਸੀਏਡੀਏ) ਨੂੰ 25 ਕਰੋੜ ਰੁਪਏ ਦੀ ਸਹਾਇਤਾ ਦੇਣ, ਕੌਮੀ ਆਯੂਸ਼ ਮਿਸ਼ਨ ਤਹਿਤ 2250 ਕਰੋੜ ਰੁਪਏ ਖਰਚਣ, ਐਸ ਏ ਐਸ ਨਗਰ ਵਿਖੇ ਮੈਡੀਕਲ ਕਾਲਜ ਅਤੇ ਰਾਜ ਵਿੱਚ 2 ਹੋਰ ਮੈਡੀਕਲ ਕਾਲਜ ਖੋਲ੍ਹਣ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੀ ਅਪਗ੍ਰੇਡੇਸ਼ਨ ਲਈ 73.34 ਕਰੋੜ ਰੁਪਏ ਦੇਣ, ਸਰਕਾਰੀ ਮੈਡੀਕਲ ਕਾਲਜ, ਫਰੀਦਕੋਟ ਅਤੇ ਐਡਵਾਂਸ ਕੈਂਸਰ ਹਸਪਤਾਲ, ਬਠਿੰਡਾ ਦੀ ਅਪਗ੍ਰੇਡੇਸ਼ਨ ਤੇ 10 ਕਰੋੜ ਰੁਪਏ ਖਰਚਣ ਦੀ ਤਜਵੀਜ ਹੈ| 122 ਕਸਬਿਆਂ ਅਤੇ ਸ਼ਹਿਰਾਂ ਵਿੱਚ ਜਲ ਸਪਲਾਈ ਅਤੇ ਸੀਵਰੇਜ਼ ਸਕੀਮਾਂ ਦੇ ਰਹਿੰਦੇ ਕਾਰਜਾਂ ਨੂੰ ਮੁਕੰਮਲ ਕਰਨ ਲਈ ਹੁਡਕੋ ਤੋਂ 1540 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਲਈ ਜਾਵੇਗੀ|

Leave a Reply

Your email address will not be published. Required fields are marked *