ਖਪਤਕਾਰ ਕਮਿਸ਼ਨ ਵੱਲੋਂ ਆਰ ਕੇ ਐਮ ਸਿਟੀ ਦੇ ਐਮ ਡੀ ਦੇ ਗ੍ਰਿਫਤਾਰੀ ਵਾਰੰਟ ਜਾਰੀ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨਰ ਵੱਲੋਂ ਸਥਾਨਕ ਸੈਕਟਰ 112 ਵਿੱਚ ਬਣ ਰਹੀ ਆਰ ਕੇ ਐਮ ਸਿਟੀ ਦੇ ਐਮ ਡੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ ਉਹਨਾਂ ਨੂੰ 19 ਦਸੰਬਰ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਫੇਜ਼-7 ਦੀ ਵਸਨੀਕ ਮਹਿਲਾ ਅਵਿਨਾਸ਼ ਕੌਰ ਨੂੰ  ਇੱਕ ਪਲਾਟ ਵੇਚਿਆ ਗਿਆ ਸੀ ਜਿਸ ਦਾ ਕਬਜਾ ਨਾ ਮਿਲਣ ਤੇ ਮਹਿਲਾ ਵੱਲੋਂ ਖਪਤਕਾਰ ਕਮਿਸ਼ਨ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਜਿਸ ਦਾ ਫੈਸਲਾ ਜਨਵਰੀ 2017 ਵਿੱਚ ਹੋਇਆ ਸੀ| ਕਮਿਸ਼ਨ ਵੱਲੋਂ ਆਪਣੇ ਫੈਸਲੇ ਵਿੱਚ ਕੰਪਨੀ ਨੂੰ ਅਵਿਨਾਸ਼ ਕੌਰ ਦੀ ਰਕਮ ਵਿਆਜ ਅਤੇ ਜੁਰਮਾਨੇ ਸਮੇਤ ਮੋੜਣ ਦੇ ਹੁਕਮ ਦਿੱਤੇ ਸਨ ਪਰੰਤੂ ਕੰਪਨੀ ਵੱਲੋਂ ਇਹ ਰਕਮ ਅਦਾ ਨਾ ਕੀਤੇ ਜਾਣ ਕਾਰਣ ਉਹਨਾਂ ਨੇ ਮੁੜ ਕਮਿਸ਼ਨ ਵਿੱਚ ਅਪੀਲ ਕੀਤੀ ਸੀ| 2 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਪੇਸ਼ ਨਾ ਹੋਣ ਤੇ ਕਮਿਸ਼ਨ ਦੇ ਜੱਜ ਮਾਣਯੋਗ ਜੇ. ਐਸ.            ਕਲੇਰ ਨੇ ਕੰਪਨੀ ਦੇ ਐਮ.ਡੀ. ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਦਿਆਂ ਉਸ ਨੂੰ19 ਦਸੰਬਰ ਨੂੰ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ|

Leave a Reply

Your email address will not be published. Required fields are marked *