ਖਪਤਕਾਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 26 ਮਈ (ਸ.ਬ.) ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਵਲੋਂ ਖਪਤਕਾਰ ਜਾਗਰੂਕਤਾ ਸੈਮੀਨਾਰ ਸ਼ਾਸ਼ਤਰੀ ਮਾਡਲ ਸਕੂਲ ਫੇਜ਼ 1 ਵਿਖੇਆਯੋਜਿਤ ਕੀਤਾ ਗਿਆ| ਇਸ ਮੌਕੇ ਜ਼ਿਲ੍ਹਾ ਸਿਖਿਆ ਅਫਸਰ (ਸਕੈਂਡਰੀ) ਸ੍ਰ: ਸ਼ਰਨਜੀਤ ਸਿੰਘ ਮੁੱਖ ਮਹਿਮਾਨ ਸਨ| ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜ਼ਿਲ੍ਹਾ ਸਿਖਿਆ ਅਫਸਰ ਵਲੋਂ ਸਮੇਂ ਦੀ ਮੰਗ ਨੂੰ ਮੁੱਖ ਰਖਦਿਆਂ ਹੋਇਆਂ ਨੌਜਵਾਨ ਪੀੜੀ ਨੂੰ ਖਪਤਕਾਰ ਐਕਟ ਸਬੰਧੀ ਜਾਗਰੂਕ ਕਰਨ ਦੀ ਲੋੜ ਤੇ ਜ਼ੋਰ ਦਿੱਤਾ|
ਸਮਾਗਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵਲੋਂ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ| ਜ਼ਿਲ੍ਹਾ ਖਪਤਕਾਰ ਸ਼ਕਾਇਤ ਨਿਵਾਰਨ ਫੋਰਮ ਐਸ.ਏ.ਐਸ. ਨਗਰ ਦੇ ਸਾਬਕਾ ਜੱਜ ਸ਼੍ਰੀਮਤੀ ਮਧੂ.ਪੀ. ਸਿੰਘ ਨੇ ਇਸ ਮੌਕੇ ਕਿਹਾ ਕਿ ਸੰਸਾਰ ਵਿੱਚ ਹਰ ਪਾਸੇ ਵਧ ਰਹੇ ਮੰਡੀਕਰਨ ਅਤੇ ਭਰਪੂਰ ਮਾਰਕੀਟ ਮੁਕਾਬਲੇ ਕਾਰਨ ਭਾਰਤ ਸਰਕਾਰ ਵਲੋਂ ਬਣਾਏ ਗਏ ਖਪਤਕਾਰ ਸੁਰਿਖਆ ਐਕਟ 1986 ਦੀ ਮਹੱਤਤਾ ਵਧ ਗਈ ਹੈ| ਉਨਾਂ ਵਿਦਿਆਥੀਆਂ ਨੂੰ ਦੱਸਿਆ ਕਿ ਕਿਸ ਤਰਜ਼ ਅਤੇ ਕਿਥੇ ਖਪਤਕਾਰ ਵਲੋਂ ਸ਼ਕਾਇਤ ਕੀਤੀ ਜਾ ਸਕਦੀ ਹੈ ਅਤੇ ਕਿਸ ਤਰ੍ਹਾਂ ਨਿਪਟਾਰਾ ਹੋ ਸਕਦਾ ਹੈ|
ਸਮਾਗਮ ਦੀ ਅਗਲੀ ਕੜੀ ਵਿੱਚ ਰੋਜ਼ਾਨਾ ਖਾਣ ਪੀਣ ਦੀਆਂ ਵਸਤੂਆਂ ਵਿੱਚ ਹੋ ਰਹੀ ਮਿਲਾਵਟ ਤੇ ਚਿੰਤਾ ਦਾ ਇਜ਼ਹਾਰ ਕਰਦੇ ਹੋਏ ਸਾਬਕਾ ਸਿਵਲ ਸਰਜ਼ਨ ਡਾ. ਐਸ.ਪੀ ਸੁਰੀਲਾ ਨੇ ਫੂਡ ਸੇਫਟੀ ਐਕਟ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਦੱਸਿਆ ਕਿ ਭਾਵੇਂ ਸਮੇਂ ਸਮੇਂ ਸਿਹਤ ਵਿਭਾਗ ਵਲੋਂ ਖਾਣ ਪੀਣ ਵਾਲੀਆਂ ਵਸਤੂਆਂ ਮਠਿਆਈਆਂ ਆਦਿ ਦੇ ਸੈਂਪਲ ਸਿਹਤ ਵਿਭਾਗ ਵਲੋਂ ਭਰੇ ਜਾਂਦੇ ਹਨ ਪਰ ਖਪਤਕਾਰਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਮਿਲਾਵਟ ਦੀ ਜਾਣਕਰੀ ਮਿਲਣ ਤੇ ਸਿਹਤ ਵਿਭਾਗ ਜਾਂ ਜ਼ਿਲ੍ਹਾ ਖੁਰਾਕ ਅਫਸਰ ਨੂੰ ਸ਼ਿਕਾਇਤ ਕਰਨ|
ਇਸ ਮੌਕੇ ਭਾਰਤੀ ਮਾਨਕ ਬਿਉਰੋ ਵਲੋਂ ਸ਼੍ਰੀ ਸੰਦੀਪ ਮੀਨਾ, ਡਿਪਟੀ ਡਾਇਰੈਕਟਰ, ਸ਼੍ਰੀ ਸੌਰਵ ਸਾਇੰਟੈਸਟ ਅਤੇ ਮਿਸਿਜ਼ ਅੰਜੂ ਵਲੋਂ ਵੀ ਸੰਬਧਨ ਕੀਤਾ ਗਿਆ| ਫੈਡਰੇਸ਼ਨ ਦੇ ਪ੍ਰਧਾਨ ਇੰਜ਼. ਪੀ.ਐਸ. ਵਿਰਦੀ ਨੇ ਦੱਸਿਆ ਕਿ ਫੈਡਰੇਸ਼ਨ ਹੁਣ ਤੱਕ 30 ਤੋਂ ਵਧ ਵੱਖ ਵੱਖ ਕਾਲਜ਼ਾਂ, ਸਰਕਾਰੀ ਸਕੂਲਾਂ, ਆਈ.ਟੀ.ਆਈ ਅਤੇ ਹੋਰ ਸੰਸਥਾਵਾਂ ਵਿਚ ਵਿਦਿਆਰਥੀਆਂ ਅਤੇ ਖਪਤਕਾਰਾਂ ਨੂੰ ਜਾਗਰੂਕ ਲਈ ਕੈਂਪ/ਸੈਮੀਨਰ ਆਯੋਜਿਤ ਕਰ ਚੁੱਕੀ ਹੈ| ਇਸ ਸੈਮੀਨਾਰ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ| ਸਕੂਲ ਦੇ ਡਾਇਰੈਕਟਰ ਸ਼੍ਰੀ ਰਜ਼ਨੀਸ਼ ਸੇਵਕ ਨੇ ਆਏ ਮਹਿਮਾਨਾਂ ਅਤੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਵਾਲੇ ਪਤਵੰਤਿਆਂ ਦਾ ਧੰਨਵਾਦ ਕੀਤਾ|
ਇਸ ਮੌਕੇ ਸਟੇਜ ਸਕੱਰ ਦੀ ਭੂਮਿਕਾ ਸੰਸਥਾ ਦੇ ਮੀਤ ਪ੍ਰਧਾਲ ਸ਼੍ਰੀ ਮਨਜੀਤ ਸਿੰਘ ਭੱਲਾ ਨੇ ਨਿਭਾਈ| ਇਸ ਮੌਕੇ ਫੈਡਰੇਸ਼ਨ ਦੇ ਪੈਟਰਨ ਲੈਫ. ਕਰਨਲ ਐਸ.ਐਸ. ਸੋਹੀ, ਅਲਬੇਲ ਸਿੰਘ ਸਿਆਣ, ਜੈ ਸਿੰਘ ਸੈਂਹਬੀ, ਸੁਰਜੀਤ ਸਿੰਘ ਗਰੇਵਾਲ, ਐਮ.ਐਲ. ਪੰਗੋਤਰਾ, ਜਸਮੇਰ ਸਿੰਘ ਬਾਠ, ਕੁਲਦੀਪ ਸਿੰਘ ਭਿੰਡਰ, ਪ੍ਰਵੀਨ ਕੁਮਾਰ ਕਪੂਰ, ਜਗਜੀਤ ਸਿੰਘ ਅਰੋੜਾ, ਸੋਹਨ ਲਾਲ ਸ਼ਰਮਾ, ਦਰਸ਼ਨ ਸਿੰਘ, ਵਿਜੇ ਕੁਮਾਰ ਸ਼ਰਮਾ, ਐਮ.ਐਮ ਚੋਪੜਾ, ਸੁਰਮੁੱਖ ਸਿੰਘ, ਬਲਵਿੰਦਰ ਸਿੰਘ ਮੁਲਤਾਨੀ, ਖੁਸ਼ਵੰਤ ਸਿੰਘ ਰੂਬੀ, ਕੁਲਵੰਤ ਸਿੰਘ, ਗਿਆਨ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *