ਖਰੜ ਅਤੇ ਜੀਰਕਪੁਰ ਵਿਖੇ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਦਾ ਨਿਪਟਾਰਾ 15 ਦਿਨਾਂ ਦੇ ਅੰਦਰ ਅੰਦਰ ਕੀਤਾ ਜਾਵੇ : ਪੱਟੀ

ਐਸ.ਏ.ਐਸ. ਨਗਰ, 29 ਜੂਨ (ਸ.ਬ.) ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੈਂਦੇ ਸ਼ਹਿਰ  ਖਰੜ ਅਤੇ ਜੀਰਕਪੁਰ ਵਿਖੇ ਬਿਜਲੀ ਦੀਆਂ ਨੀਵੀਆਂ ਅਤੇ ਨੰਗੀਆਂ ਤਾਰਾਂ ਜਿਨ੍ਹਾਂ ਨਾਲ ਜਾਨੀ ਤੇ ਮਾਲੀ ਨੁਕਸਾਨ ਦਾ ਖਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਦੇ ਮੱਦੇਨਜਰ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਮਨਿੰਦਰ ਸਿੰਘ ਪੱਟੀ  ਨੇ ਪੰਜਾਬ ਸੇਵਾ ਅਧਿਕਾਰ ਐਕਟ, 2011 ਦੀ ਧਾਰਾ 17(1) (ਬੀ) ਅਧੀਨ ਇਸ ਸ਼ਿਕਾਇਤ ਬਾਰੇ ਸੁਅੋ-ਮੋਟੋ ਨੋਟਿਸ ਲੈਦਿਆਂ ਉਪ ਮੁੱਖ ਇੰਜਨੀਅਰ ਪੰਜਾਬ ਸਟੇਟ ਪਾਵਰ ਸਪਲਾਈ ਕਾਰਪੋਰੇਸ਼ਨ ਲਿਮਟਿਡ ਸੰਚਾਲਣ ਮੁਹਾਲੀ  ਨੂੰ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਦਾ ਨਿਪਟਾਰਾ ਕਰਕੇ ਆਪਣੀ ਰਿਪੋਰਟ 15 ਦਿਨਾਂ ਦੇ ਅੰਦਰ ਅੰਦਰ ਕਮਿਸ਼ਨ ਨੂੰ ਭੇਜਣ ਲਈ ਆਖਿਆ ਗਿਆ ਹੈ ਅਤੇ ਕਮਿਸ਼ਨ ਨੂੰ ਇਸ ਅਣਗਹਿਲੀ ਬਾਰੇ ਵੀ ਜਾਣੂ ਕਰਾਉਣ ਲਈ ਆਖਿਆ ਗਿਆ ਹੈ| ਉਨ੍ਹਾਂ ਇਸ ਸਬੰਧੀ ਰਿਪੋਰਟ 19 ਜੁਲਾਈ ਤੱਕ ਭੇਜਣ ਲਈ ਆਖਿਆ ਹੈ|
ਇੱਥੇ ਇਹ ਵਰਨਣਯੋਗ ਹੈ ਕਿ ਖਰੜ ਅਤੇ ਜੀਰਕਪੁਰ ਵਿਖੇ ਰਿਹਾਇਸੀ ਇਲਾਕਿਆਂ ਵਿੱਚ ਬਿਜਲੀ ਦੀਆਂ ਤਾਰਾਂ ਨੰਗੀਆਂ ਅਤੇ ਨੀਵੀਆਂ ਹਨ ਜ਼ਿਨ੍ਹਾਂ ਨੂੰ ਬੱਚੇ ਵੀ ਆਸਾਨੀ ਨਾਲ ਛੁਹ ਸਕਦੇ ਹਨ ਅਤੇ ਹੋਰ ਹਾਦਸੇ ਵਾਪਰਨ ਦਾ ਖਦਸਾ ਵੀ ਬਣਿਆ ਰਹਿੰਦਾ ਹੈ| ਇਸ ਲਈ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਨੇ ਬਿਜਲੀ ਦੀਆਂ ਤਾਰਾਂ ਨੂੰ ਤੁਰੰਤ ਠੀਕ ਕਰਨ ਲਈ ਆਖਿਆ ਹੈ|

Leave a Reply

Your email address will not be published. Required fields are marked *