ਖਰੜ ਐਮ ਸੀ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰ ਕੀਤੇ ਪੱਬਾਂ ਭਾਰ ਸੰਭਾਵੀ ਉਮੀਦਵਾਰਾਂ ਨਾਲ ਕੀਤੀ ਮੀਟਿੰਗ


ਖਰੜ 5 ਦਸੰਬਰ (ਸ਼ਮਿੰਦਰ ਸਿੰਘ) ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਖਰੜ ਨਗਰ ਕੌਂਸਲ ਦੀ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਦੀ ਇੱਕ ਮੀਟਿੰਗ ਮੰਡਲ ਪ੍ਰਧਾਨ ਪਵਨ ਮਨੋਚਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਾਰਟੀ ਦੇ ਜਿਲ੍ਹਾ ਮੁਹਾਲੀ ਦੇ ਚੋਣ ਇੰਚਾਰਜ ਸ੍ਰੀ ਵਿਨੀਤ ਜੋਸ਼ੀ ਵਿਸ਼ੇਸ਼ ਤੌਰ ਤੇ ਪਹੁੰਚੇ| 
ਮੀਟਿੰਗ ਦੌਰਾਨ ਸ੍ਰੀ ਜੋਸ਼ੀ ਨੇ ਕਿਹਾ ਕਿ  ਪਾਰਟੀ ਵਲੋਂ ਖਰੜ ਦੇ ਸਾਰੇ 27 ਵਾਰਡਾਂ ਵਿੱਚ ਉਮੀਦਵਾਰ ਖੜ੍ਹੇ ਕੀਤੇ ਜਾਣਗੇ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਿੱਚ ਕਾਫੀ ਉਤਸਾਹ ਹੈ| ਉਹਨਾਂ ਕਿਹਾ ਕਿ ਹਰੇਕ ਵਾਰਡ ਵਿੱਚੋਂ ਪਾਰਟੀ ਨੂੰ ਦੋ ਜਾਂ ਤਿੰਨ ਵਿਅਕਤੀਆਂ ਵਲੋਂ ਆਪਣੇ ਨਾਮ ਦਿੱਤੇ ਗਏ ਹਨ ਜਿਹੜੇ ਆਪੋ ਆਪਣੇ ਵਾਰਡਾਂ ਵਿੱਚ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ਅਤੇ ਪਾਰਟੀ ਵਲੋਂ ਛੇਤੀ ਹੀ ਆਪਣੈ ਅਕਾਰਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ| ਉਹਨਾਂ ਭਰੋਸਾ ਜਾਹਿਰ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਖਰੜ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਹਾਸਿਲ ਕਰਣਗੇ| ਉਹਨਾਂ ਉਮੀਦਵਾਰਾਂ ਨੂੰ ਕਿਹਾ ਕਿ ਉਹ ਉਹ ਆਪਣੇ ਵਾਰਡਾਂ ਵਿੱਚ ਆਪਣੇ ਬੂਥਾਂ ਨੂੰ ਮਜ਼ਬੂਤ ਕਰਨ|
ਇਸ ਮੌਕੇ ਕਿਸਾਨ ਸੰਘਰਸ਼ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿੱਚ ਹੋਈ ਗੱਲਬਾਤ ਦੌਰਾਨ ਸਰਕਾਰ ਉਹਨਾਂ ਦੀਆਂ ਮੰਗਾਂ ਮਨਣ ਲਈ ਤਿਆਰ ਹੋ ਗਈ ਹੈ ਅਤੇ ਇਸ ਮਸਲੇ ਦਾ ਛੇਤੀ ਹਲ ਨਿਕਲ ਆਵੇਗਾ| 
ਇਸ ਮੌਕੇ ਮੰਡਲ ਪ੍ਰਧਾਨ ਪਵਨ ਮਨੋਚਾ ਅਤੇ ਸੀਨੀਅਰ ਆਗੂ ਸ੍ਰੀ ਸ਼ਾਮ ਵੇਦਪੁਰੀ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਭਾਜਪਾ ਆਗੂ ਪ੍ਰਵੇਸ਼ ਸ਼ਰਮਾ, ਕੁਲਵੀਰ ਕਪੂਰ, ਕੰਵਲਪ੍ਰੀਤ ਸਿੰਘ ਸੈਣੀ, ਤਜਿੰਦਰ ਕੌਰ ਸੈਣੀ, ਅਮਰਜੀਤ ਕੌਰ, ਡਾ ਸੁਸ਼ੀਲ ਕੁਮਾਰ, ਰਾਮ ਗੋਪਾਲ, ਸੁਨੀਲ ਭਾਰਦਵਾਜ, ਵਾਈਸ ਪ੍ਰਧਾਨ ਰਾਜਿੰਦਰ ਸ਼ਰਮਾ ਅਤੇ ਵਾਈਸ ਪ੍ਰਧਾਨ ਕੁਲਵਿੰਦਰ ਕੌਰ, ਸੈਕਟਰੀ ਵਿਨੋਦ ਸ਼ਰਮਾ, ਸੈਕਟਰੀ ਅਮਿਤ ਗੁਪਤਾ, ਸਾਬਕਾ ਮੰਡਲ ਪ੍ਰਧਾਨ ਜਗਮੋਹਨ ਗਰੇਵਾਲ, ਕਰਤਾਰ  ਕੌਰ, ਰੋਹਿਤ ਮਿਸ਼ਰਾ,  ਜਸਬੀਰ ਸਿੰਘ, ਪਰਮਿੰਦਰ ਸਿੰਘ, ਕੁਲਵੀਰ ਕੌਰ ਹਾਜ਼ਰ ਸਨ|

Leave a Reply

Your email address will not be published. Required fields are marked *