ਖਰੜ ਕੌਂਸਲ ਚੋਣਾਂ : ਖੂਨੀਮਾਜਰਾ ਕਾਲੇਜ ਪਹੁੰਚੀ ਮਹਿਲਾ ਨੂੰ ਲੈ ਕੇ ਹੋਇਆ ਹੰਗਾਮਾ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਧਰਨਾ, ਐਸ ਡੀ ਐਮ ਦੇ .ਰੋਸੇ ਤੋਂ ਬਾਅਦ ਧਰਨਾ ਚੁੱਕਿਆ

ਖਰੜ, 15 ਫਰਵਰੀ (੪ਮਿੰਦਰ ਸਿੰਘ) ਖਰੜ ਨਗਰ ਕੌਂਸਲ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਲਈ ਖੂਨੀਮਾਜਰਾ ਕਾਲੇਜ (ਜਿੱਥੇ ਇਲੈਕਟ੍ਰਾਨਿਕ ਵੋਟਿਗ ਮ੪ੀਨਾਂ ਰੱਖਣ ਲਈ ਸਟਾਂਰਗ ਰੂਮ ਬਣਾਇਆ ਗਿਆ ਹੈ) ਵਿਖੇ ਅੱਜ ਸਵੇਰੇ ਕਥਿਤ ਤੌਰ ਤੇ ਇੱਕ ਮਹਿਲਾ ਨੂੰ ਛੱਡਣ ਆਈ ਤਕਨੀਕੀ ਸਿਖਿਆ ਮੰਤਰੀ ਸzy ਚਰਨਜੀਤ ਸਿੰਘ ਚੰਨੀ ਦੀ ਗੱਡੀ ਨੂੰ ਲੈ ਕੇ ਉੱਥੇ ਬੈਠੇ ਨਗਰ ਕੌਂਸਲ ਦੀ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਧਰਨਾ ਲਗਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਉਕਤ ਮਹਿਲਾ ਨੂੰ ਬਾਹਰ ਕੱਢਿਆ ਜਾਵੇ।

ਇਸ ਮੌਕੇ ਨਗਰ ਕੌਂਸਲ ਦੀ ਚੋਣ ਲੜ ਰਹੇ ਉਮੀਦਵਾਰਾਂ ਹਰਜੀਤ ਸਿੰਘ ਗੰਜਾ, ਮਲਾਗਰ ਸਿੰਘ, ਮਾਨ ਸਿੰਘ ਮਾਨਾਂ ਅਤੇ ਹੋਰਨਾਂ ਨੇ ਕਿਹਾ ਕਿ ਇਸ ਕੇਂਦਰ ਵਿੱਚ ਬਣੇ ਸਟਰਾਂਗ ਰੂਮ ਦੇ ਆਸ ਪਾਸ ਜਾਣ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਹੈ ਫਿਰ ਪz੪ਾ੪ਨ ਵਲੋਂ ਬਿਨਾ ਐਂਟਰੀ ਕੀਤੇ ਮਹਿਲਾ ਨੂੰ ਅੰਦਰ ਕਿਵੇਂ ਜਾਣ ਦਿੱਤਾ ਗਿਆ।

ਇਸ ਮੌਕੇ ਤਹਿਸੀਲਦਾਰ ਗੁਰਮੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਧਰਨਾ ਦੇ ਰਹੇ ਉਮੀਦਵਾਰਾਂ ਨੂੰ ਆਪਣੇ ਨਾਲ ਅੰਦਰ ਲੈ ਕੇ ਗਏ ਅਤੇ ਮੌਕਾ ਵਿਖਾਇਆ। ਤਹਿਸੀਲਦਾਰ ਦਾ ਕਹਿਣਾ ਸੀ ਕਿ ਮਹਿਲਾ ਇੱਥੇ ਟੀਚਰ ਹੈ ਅਤੇ ਉਸਦਾ ਪਤੀ ਉਸਨੂੰ ਛੱਡਣ ਆਇਆ ਸੀ ਪਰੰਤੂ ਉਮੀਦਵਾਰ ਨਹੀਂ ਮੰਨੇ

ਬਾਅਦ ਵਿੱਚ ਮੌਕੇ ਤੇ ਪਹੁੰਚੇ ਐਸ ਡੀ ਐਮ ਸ੍ਰੀ ਹਿਮਾਂ੪ੂ ਜੈਨ ਨੇ ਉਮੀਦਵਾਰਾਂ ਨੂੰ ੪ਾਂਤ ਕੀਤਾ ਅਤੇ ਕਿਹਾ ਕਿ ਪz੪ਾ੪ਨ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਕੰਮ ਕਰ ਰਿਹਾ ਹੈ।ੇ ਉਹਨਾਂ ਕਿਹਾ ਕਿ ਉਮੀਦਵਾਰ ਚਾਹੁੰਣ ਤਾਂ ਉਹ ਅੰਦਰ ਆਪਣੇ ਸੀ ਸੀ ਟੀ ਕੈਮਰੇ ਲਗਵਾ ਸਕਦੇ ਹਨ। ਉਹਨਾਂ ਕਿਹਾ ਕਿ ਅੰਦਰ ਬਾਕਾਇਦਾ ਕੈਮਰੇ ਲੱਗੇ ਹੋਏ ਹਨ ਅਤੇ 11 ਬੰਦਿਆਂ ਦੀ ਟੀਮ ਉੱਥੇ ਪਹਿਰਾ ਦੇ ਰਹੀ ਹੈ ਇਸ ਲਈ ਕਿਸੇ ਕਿਸਮ ਦੀ ਗੜਬੜ ਦੀ ਕੋਈ ਗੁੰਜਾਇ੪ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੂੰ ਇਹਨਾਂ ਕੈਮਰਿਆਂ ਦੀ ਰਿਕਾਰਿਡੰਗ ਚਾਹੀਦੀ ਹੋਵੇਗੀ ਤਾਂ ਉਹ ਰਿਕਾਰਡਿੰਗ ਵੀ ਪz੪ਾ੪ਨ ਵਲੋਂ ਮੁਹਈਆ ਕਰਵਾ ਦਿੱਤੀ ਜਾਵੇਗੀ ਜਿਸਤੋਂ ਬਾਅਦ ਇਹ ਧਰਨਾ ਖਤਮ ਕਰ ਦਿੱਤਾ ਗਿਆ।

ਸੰਪਰਕ ਕਰਨ ਤੇ ਪੰਜਾਬ ਦੇ ਕੈਬਿਨਟ ਮੰਤਰੀ ਸzy ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਦੀ ਭਤੀਜੀ ਉਸ ਕਾਲੇਜ ਵਿੱਚ ਪੜ੍ਹਾਉਂਦੀ ਹੈ ਅਤੇ ਉਹਨਾਂ ਦੇ ਭਰਾ ਦੀ ਗੱਡੀ ਉਸਨੂੰ ਛੱਡਣ ਗਈ ਸੀ ਜਿਸਤੇ ਉਮੀਦਵਾਰਾਂ ਵਲੋਂ ਉੱਥੇ ਧਰਨਾ ਲਗਾ ਦਿੱਤਾ ਗਿਆ ਜਦੋਂਕਿ ਉਹਨਾਂ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਨਹੀਂ ਹੈ।

Leave a Reply

Your email address will not be published. Required fields are marked *