ਖਰੜ ਚੋਣਾਂ ਦੌਰਾਨ ਆਏ ਮਿਲੇ ਜੁਲੇ ਨਤੀਜੇ, ਕੈਬਿਨਟ ਮੰਤਰੀ ਚੰਨੀ ਦਾ ਭਰਾ 12 ਵੋਟਾਂ ਦੇ ਫਰਕ ਨਾਲ ਹਾਰਿਆ ਕਾਂਗਰਸ ਨੂੰ 10, ਅਕਾਲੀ ਦਲ ਅਤੇ ਆਜਾਦ ਉਮੀਦਵਾਰਾਂ ਨੂੰ 8੍ਰ8 ਅਤੇ ਆਮ ਆਦਮੀ ਪਾਰਟੀ ਨੂੰ 1 ਸੀਟ ਮਿਲੀ

ਖਰੜ, 17 ਫਰਵਰੀ (੪ਮਿੰਦਰ ਸਿੰਘ) ਖਰੜ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਰੁ ਜਿਸ ਵਿੱਚ 27 ਵਾਰਡਾਂ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ 10, ੪zੋਮਣੀ ਅਕਾਲੀ ਦਲ ਨੂੰ 8, ਆਜਾਦ ਉਮੀਦਵਾਰਾਂ ਨੂੰ 8 ਅਤੇ ਆਮ ਆਦਮੀ ਪਾਰਟੀ ਵਲੋਂ 1 ਸੀਟ ਤੇ ਜਿੱਤ ਹਾਸਿਲ ਕੀਤੀ ਗਈ।

ਵੋਟਾਂ ਦੀ ਗਿਣਤੀ ਦਾ ਕੰਮ ਪੌਲੀਟੈਕਨਿਕ ਕਾਲੇਜ ਖੂਨੀਮਾਜਰਾ ਵਿਖੇ ਹੋਇਆ ਜਿੱਥੇ ਪz੪ਾਸਨ ਵਲੋਂ ਪੁਰੀ ਸਖਤਾਈ ਵਰਤੀ ਗਈ ਅਤੇ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਮੰਜੂਰੀ ਨਹੀਂ ਸੀ। ਇਸ ਦੌਰਾਨ ਖਰੜ ਦੇ ਐਸ ਡੀ ਐਮ ਸ੍ਰੀ ਹਿਮਾਂ੪ੂ ਜੈਨ ਦੀ ਅਗਵਾਈ ਹੇਠ ਇਲੈਕਟ੍ਰਾਨਿਕ ਵੋਟਿੰਗ ਮ੪ੀਨਾਂ ਵਿਚਲੀਆਂ ਵੋਟਾਂ ਦੀ ਗਿਣਤੀ ਕੀਤੀ ਗਈ ਅਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ।

ਇਹਨਾਂ ਨਤੀਜਿਆਂ ਦੌਰਾਨ ਖਾਸ ਗੱਲ ਇਹ ਰਹੀ ਕਿ ਪੰਜਾਬ ਦੇ ਤਕਨੀਕੀ ਸਿਖਿਆ ਮੰਤਰੀ ਸzy ਚਰਨਜੀਤ ਸਿਘ ਚੰਨੀ ਦੇ ਭਰਾ ਸੁਖਵੰਤ ਸਿੰਘ ਸੁੱਖਾ ਨੂੰ ਵਾਰਡ ਨੰਬਰ 24 ਤੋਂ ਆਮ ਆਦਮੀ ਪਾਰਟੀ ਰਾਮ ਸਰੂਪ ਹੱਥੋ ਹਾਰ ਸਹਿਣੀ ਪਈ ਹੈ।

ਪ੍ਰਾਪਤ ਨਤੀਜਿਆਂ ਅਨੁਸਾਰ ਵਾਰਡ ਨੰy 1 ਤੋਂ ਆਜਾਦ ਉਮੀਦਵਾਰ ਸਰਬਜੀਤ ਕੌਰ ਨੇ 690 ਵੋਟਾਂ ਹਾਸਿਲ ਕਰਕੇ 90 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਵਾਈ, ਵਾਰਡ ਨੰy 2 ਤੋਂ ਮਨਪ੍ਰੀਤ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 767 ਵੋਟਾਂ ਲੈ ਕੇ 89 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ, ਵਾਰਡ ਨੰy 3 ਤੋਂ ਆਜਾਦ ਉਮੀਦਵਾਰ ਗੁਰਦੀਪ ਕੌਰ ਨੇ 572 ਵੋਟਾਂ ਲੈ ਕੇ 149 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ, ਵਾਰਡ ਨੰy 4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੋਬਿੰਦਰ ਸਿੰਘ ਨੇ 1418 ਵੋਟਾਂ ਹਾਸਿਲ ਕਰਕੇ 347 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਨੂੰ ਹਾਰ ਦਿੱਤੀ, ਵਾਰਡ ਨੰy 5 ਤੋਂ ਆਜਾਦ ਉਮੀਦਵਾਰ ਪਰਮਜੀਤ ਕੌਰ ਨੇ 450 ਵੋਟਾਂ ਨਾਲ 16 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ, ਵਾਰਡ ਨੰy 6 ਤੋਂ ਰਾਜਿੰਦਰ ਸਿੰਘ ੪ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਨੇ 976 ਵੋਟਾਂ ਲੈ ਕੇ 308 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਵਾਈ, ਵਾਰਡ ਨੰy 7 ਤੋਂ ਗੁਰਪਾਲ ਸਿੰਘ ੪ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਨੇ 775 ਵੋਟਾਂ ਲੈ ਕੇ 87 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕਰਵਾਈ, ਵਾਰਡ ਨੰy 8 ਤੋਂ ੪ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰਜਵੰਤ ਕੌਰ ਨੇ 668 ਵੋਟਾਂ ਲੈ ਕੇ 278 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ, ਵਾਰਡ ਨੰy 9 ਤੋਂ ੪ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜੋਤੀ ਨੇ 336 ਵੋਟਾਂ ਹਾਸਿਲ ਕਰਕੇ 133 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ, ਵਾਰਡ ਨੰy 10 ਤੋਂ ਆਜਾਦ ਉਮੀਦਵਾਰ ਹਰਿੰਦਰ ਪਾਲ ਸਿੰਘ ਜੌਲੀ ਨੇ 604 ਵੋਟਾਂ ਲੈ ਕੇ 300 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਿਲ ਕੀਤੀ, ਵਾਰਡ ਨੰy 11 ਤੋਂ ਆਜਾਦ ਉਮੀਦਵਾਰ ਨਮਿਤਾ ਜੌਲੀ ਨੇ 750 ਵੋਟਾਂ ਲੈ ਕੇ ਸਿਰਫ 13 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।

ਵਾਰਡ ਨੰy 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਬੀਰ ਸਿੰਘ ਨੇ 1031 ਵੋਟਾਂ ਲੈ ਕੇ 596 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਵਾਈ ਜਦੋਂਕਿ ਵਾਰਡ ਨੰy 13 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਜਸਬੀਰ ਕੌਰ ਨੇ 759 ਵੋਟਾਂ ਲੈ ਕੇ 63 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਵਾਈ। ਵਾਰਡ ਨੰy 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੋਹਣ ਸਿੰਘ ਨੂੰ 912 ਵੋਟਾਂ ਮਿਲੀਆਂ ਅਤੇ ਉਹ 151 ਵੋਟਾਂ ਦੇ ਫਰਕ ਨਾਲ ਜਿੱਤੇ ਜਦੋਂਕਿ ਵਾਰਡ ਨੰy 15 ਤੋਂ ਆਜਾਦ ਉਮੀਦਵਾਰ ਮੇਹਰ ਕੌਰ ਨੇ 979 ਵੋਟਾਂ ਹਾਸਿਲ ਕਰਕੇ 601 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ। ਵਾਰਡ ਨੰy 16 ਤੋਂ ੪ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਕੇਸਰ ਸਿੰਘ ਨੇ 681 ਵੋਟਾਂ ਹਾਸਿਲ ਕਰਕੇ 118 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਅਤੇ ਵਾਰਡ ਨੰy 17 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਨੇ 848 ਵੋਟਾਂ ਲੈ ਕੇ 191 ਵੋਟਾਂ ਦੇ ਫਰਕ ਨਾਲ ਜੇਤੂ ਰਹੇ।

ਇਸੇ ਤਰ੍ਹਾਂ ਵਾਰਡ ਨੰy 18 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਨੇ 1118 ਵੋਟਾਂ ਲੈ ਕੇ 188 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਜਦੋਂਕਿ ਵਾਰਡ ਨੰy 19 ਤੋਂ ੪ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਸਪ੍ਰੀਤ ਕੌਰ ਨੇ 388 ਵੋਟਾਂ ਲੈ ਕੇ 73 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ। ਵਾਰਡ ਨੰy 20 ਤੋਂ ੪ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਮਾਨ ਸਿੰਘ ਨੇ 1102 ਵੋਟਾਂ ਲੈ ਕੇ 839 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਵਾਈ ਅਤੇ ਵਾਰਡ ਨੰy 21 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ੪ਿਵਾਨੀ ਚੱਡਾ ਨੇ 1254 ਵੋਟਾਂ ਨਾਲ 734 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ। ਵਾਰਡ ਨੰy 22 ਤੋਂ ਆਜਾਦ ਉਮੀਦਵਾਰ ਵਨੀਤ ਜੈਨ 647 ਵੋਟਾਂ ਲੈ ਕੇ 188 ਵੋਟਾਂ ਦੇ ਫਰਕ ਨਾਲ ਜਿੱਤੇ ਜਦੋਂਕਿ ਵਾਰਡ ਨੰy 23 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨੀਲਮ ਕੁਮਾਰੀ 1125 ਵੋਟਾਂ ਲੈ ਕੇ 637 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰy 24 ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮ ਸਰੂਪ ਨੇ 845 ਵੋਟਾਂ ਹਾਸਿਲ ਕਰਕੇ 12 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਜਦੋਂਕਿ ਵਾਰਡ ਨੰy 25 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਲੀਨ ਕੌਰ ਨੇ 538 ਵੋਟਾਂ ਲੈ ਕੇ 33 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਿਲ ਕੀਤੀ। ਵਾਰਡ ਨੰy 26 ਤੋਂ ਆਜਾਦ ਉਮੀਦਵਾਰ ਜਸਵੀਰ ਸਿੰਘ 1227 ਵੋਟਾਂ ਲੈ ਕੇ 83 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਜਦੋਂਕਿ ਵਾਰਡ ਨੰy 27 ਤੋਂ ੪ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਸਿੰਘ ਨੇ 786 ਵੋਟਾਂ ਹਾਸਿਲ ਕਰਕੇ 306 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਵਾਈ।

Leave a Reply

Your email address will not be published. Required fields are marked *