ਖਰੜ ਦੀਆਂ ਸੜਕਾਂ ਦੇ ਹਾਲਾਤ ਮਾੜੇ : ਮਲੋਆ

ਖਰੜ, 25 ਅਗਸਤ (ਸ਼ਮਿੰਦਰ ਸਿੰਘ ) ਖਰੜ ਸ਼ਹਿਰ ਸਿਰਫ ਨਾਮ ਦਾ ਹੀ ਸ਼ਹਿਰ ਹੈ ਪਰ ਜੇਕਰ ਇਥੋਂ ਦੀਆਂ ਸੜਕਾਂ ਦੇ ਹਾਲਾਤ ਦੇਖੇ ਜਾਣ ਤਾਂ ਇਹਨਾਂ ਦੀ ਹਾਲਤ ਪਿੰਡਾਂ ਤੋਂ ਵੀ ਮਾੜੀ ਹੋ ਚੁੱਕੀ ਹੈ| ਇਨ੍ਹਾਂ ਵਿਚਾਰਾਂ ਦਾ ਪਰਗਟਾਵਾ ਹਲਕਾ ਖਰੜ ਦੇ ਸੀਨੀਅਰ ਆਗੂ ਜਗਦੇਵ ਸਿੰਘ ਮਲੋਆ ਨੇ ਸ਼ਹਿਰ ਦਾ ਅਚਨਚੇਤ ਦੌਰਾ ਕਰਨ ਉਪਰੰਤ ਕੀਤਾ|
ਮਲੋਆ ਨੇ ਖਰੜ ਦੇ ਸੈਕਟਰ 117, ਰਮਨ ਇਨਕਲੇਵ, ਛੱਜੂਮਾਜਰਾ ਆਦਿ ਇਲਾਕਿਆਂ ਦਾ ਦੋਰਾ ਕੀਤਾ ਅਤੇ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ|  ਉੱਥੇ ਮੌਜੂਦ ਖਰੜ ਵਾਸੀਆਂ ਨੇ ਦਸਿਆ ਕਿ ਸ਼ਹਿਰ ਦੀਆਂ ਸੜਕਾਂ ਤੇ ਵੱਡੇ ਵੱਡੇ ਖੱਡੇ ਪਏ ਹੋਏ ਹਨ| ਬਰਸਾਤਾਂ ਵਿਚ ਇਥੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ|
ਮਲੋਆ ਨੇ ਕਿਹਾ ਕਿ ਪੰਜਾਬ ਵਿਚ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਤੋਂ ਹਾਲੇ ਤੱਕ ਸੜਕਾਂ ਗਲੀਆ ਹੀ ਨਹੀਂ ਬਣੀਆਂ| ਉਨ੍ਹਾਂ ਕਿਹਾ ਕਿ ਹਲਕਾ ਖਰੜ ਦੀ ਜਨਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਉਹ ਇਨ੍ਹਾਂ ਸਮਸਿਆਵਾਂ ਦਾ ਹੱਲ ਕਰਾਉਣਗੇ| ਇਸ ਮੌਕੇ ਉਨ੍ਹਾਂ ਨਾਲ ਦਰਸ਼ਨ ਖਰੜ, ਪੱਪੀ ਖਰੜ,ਗਗਨ ਨਿਹੋਲਕਾ, ਮਨਿੰਦਰ ਅਤੇ ਹੋਰ ਪਤਵੰਤੇ ਹਾਜਿਰ ਸਨ|é

Leave a Reply

Your email address will not be published. Required fields are marked *