ਖਰੜ ਦੀ ਬਿਜਲੀ ਸਪਲਾਈ ਭਲਕੇ ਪ੍ਰਭਾਵਿਤ ਰਹੇਗੀ


ਖਰੜ, 9 ਦਸੰਬਰ (ਸ.ਬ.) 220 ਕੇ ਵੀ ਗਰਿਡ ਸਬ ਸਟੇਸ਼ਨ ਅਧੀਨ ਆਉਂਦੇ ਇਲਾਕਿਆਂ ਵਿੱਚ 10 ਦਸੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਸਪਲਾਈ ਬੰਦ ਰਹੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਇੰਜਨੀਅਰ ਸਵਰਨਜੀਤ ਸਿੰਘ ਸ਼ਹਿਰੀ ਉਪ ਮੰਡਲ -1 ਖਰੜ ਨੇ ਦਸਿਆ ਕਿ  ਜਰੂਰੀ ਮੁਰੰਮਤ ਦੇ ਕੰਮ ਕਾਰਨ 220 ਕੇ ਵੀ ਗਰਿਡ ਸਬ ਸਟੇਸ਼ਨ ਅਧੀਨ ਆਉਂਦੇ 66 ਕੇ ਵੀ ਗਰਿਡ ਗਿਲਕੋ, ਸਨੀ ਇਨਕਲੇਵ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ|
ਉਹਨਾਂ ਦੱਸਿਆ ਕਿ ਇਸ ਕਾਰਨ 11 ਕੇ ਵੀ ਦਸ਼ਮੇਸ਼ ਨਗਰ, 11 ਕੇ ਵੀ ਕੇ ਟੀ ਐਮ, 11 ਕੇ ਵੀ ਮਾਡਲ ਟਾਊਨ, 11 ਕੇ ਵੀ ਮੁੰਡੀ ਖਰੜ, 11 ਕੇ ਵੀ ਹਸਪਤਾਲ, 11 ਕੇ ਵੀ ਸ਼ਿਵਜੋਤ, 11 ਕੇ ਵੀ ਗਿਲਕੋ, 11 ਕੇ ਵੀ ਸ਼ਿਵਾਲਿਕ ਸਿਟੀ, 11 ਕੇ ਵੀ ਐਕਮੇ ਹਾਈਟ, 11 ਕੇ ਵੀ ਪੁਰਾਣਾ ਸਨੀ ਇਨਕਲੇਵ,11 ਕੇ ਵੀ ਨਿਝਰ ਰੋਡ, 11 ਕੇ ਵੀ ਪੈਰਾਡਾਈਜ ਫੀਡਰਾਂ ਦੀ ਸਪਲਾਈ ਬੰਦ ਰਹੇਗੀ|
ਉਹਨਾਂ ਦੰਸਿਆ ਕਿ ਖਰੜ ਸ਼ਹਿਰ, ਟਾਊਨ ਰੋਡ, ਸ਼ਿਵਜੋਤ, ਮੁੰਡੀ ਖਰੜ, ਐਲ ਆਈ ਸੀ ਕਾਲੋਨੀ ਮਾਡਲ ਟਾਊਨ, ਸਨੀ ਇਨਕਲੇਵ, ਸਿਟੀ ਹਾਰਟ, ਆਸਥਾ ਇਨਕਲੇਵ, ਗੁੱਗਾ ਮਾੜੀ, ਬਾਂਸਾ ਵਾਲੀ ਚੁੰਗੀ, ਦਸ਼ਮੇਸ਼ ਨਗਰ, ਛੱਜੂ ਮਾਜਰਾ, ਸੰਤੇ ਮਾਜਰਾ, ਗਿਲਕੋ, ਸ਼ਿਵਾਲਿਕ ਸਿਟੀ, ਜੀ ਟੀ ਬੀ ਨਗਰ, ਅਮਨ ਸਿਟੀ, ਝੁੰਗੀਆਂ, ਹਰਸਪੁਰ, ਗਲੋਬਲ ਸਿਟੀ, ਚੰਡੀਗੜ੍ਹ ਰੋਡ, ਕੋਰਟ ਕੰਪਲੈਕਸ, ਸਿਵਲ ਹਸਪਤਾਲ, ਐਸ ਬੀ ਪੀ ਹੋਮ, ਮੇਨ ਬਾਜਾਰ, ਨਿਊ ਮਾਤਾ ਗੁਜਰੀ ਇਨਕਲੇਵ, ਓਲਡ ਮਾਤਾ ਗੁਜਰੀ, ਆਦਰਸ਼ ਨਗਰ ਦੀ ਬਿਜਲੀ ਸਪਲਾਈ 10 ਦਸੰਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ| 

Leave a Reply

Your email address will not be published. Required fields are marked *