ਖਰੜ ਦੇ ਕਾਂਗਰਸੀ ਆਗੂਆਂ ਵਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਪ੍ਰਦਰਸ਼ਨ

ਖਰੜ, 24 ਸਤੰਬਰ (ਸ਼ਮਿੰਦਰ ਸਿੰਘ) ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਕਮਲਜੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਐਸ. ਡੀ.ਐਮ. ਖਰੜ ਦੇ ਦਫਤਰ ਅੱਗੇ ਟਰੈਕਟਰ ਰੈਲੀ ਕੱਢੀ ਗਈ ਜੋ ਕਿ ਪਿੰਡ ਮਾਜਰੀ ਤੋਂ ਸ਼ੁਰੂ ਹੋ ਕੇ ਖਰੜ ਐਸ.ਡੀ.ਐਮ. ਦਫਤਰ ਅਗੇ ਖਤਮ ਕੀਤੀ ਗਈ| ਇਸ ਮੌਕੇ ਸ਼੍ਰੀ ਚਾਵਲਾ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਉਹ ਇਹ ਲੜਾਈ ਜਾਰੀ ਰਖਣਗੇ ਅਤੇ ਭਲਕੇ 25 ਸਤੰਬਰ ਨੂੰ ਹੋਣ ਵਾਲੇ ਪੰਜਾਬ ਬੰਦ ਨੂੰ ਸਫਲ ਬਨਾਉਣ ਵਿੱਚ ਪੂਰਾ ਸਹਿਯੋਗ ਦੇਣਗੇ| 

Leave a Reply

Your email address will not be published. Required fields are marked *