ਖਰੜ ਦੇ ਵਸਨੀਕ ਵਲੋਂ ਦੁਕਾਨਦਾਰ ਉਪਰ ਡੁਪਲੀਕੇਟ ਏ ਸੀ ਵੇਚਣ ਦਾ ਦੋਸ਼

ਖਰੜ ਦੇ ਵਸਨੀਕ ਵਲੋਂ ਦੁਕਾਨਦਾਰ ਉਪਰ ਡੁਪਲੀਕੇਟ ਏ ਸੀ ਵੇਚਣ ਦਾ ਦੋਸ਼
ਦੁਕਾਨਦਾਰ ਨੇ ਦੋਸ਼ਾਂ ਨੂੰ ਦੱਸਿਆ ਝੂਠੇ ਅਤੇ ਮਨਘੜਤ
ਐਸ ਏ ਐਸ ਨਗਰ, 25 ਅਗਸਤ (ਸ.ਬ.) ਖਰੜ ਦੇ ਵਸਨੀਕ ਮਹਿੰਦਰਪਾਲ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸਨੇ 8 ਅਗਸਤ ਨੂੰ ਬਿਹਾਰੀ ਲਾਲ ਅਂੈਡ ਕੰਪਨੀ, ਕਮਲੇਸ਼ ਐਂਡ ਬਿਹਾਰੀ, ਜਗਤਾਰ ਕੰਪਲੈਕਸ ਜਗਤਪੁਰਾ ਮੁਹਾਲੀ ਤੋਂ 5 ਏ ਸੀ ਓ ਜਨਰਲ ਕੰਪਨੀ ਦੇ ਖਰੀਦੇ ਜਿਹਨਾਂ ਦੀ ਕੀਮਤ ਇੱਕ ਲਖ ਪੰਜਾਹ ਹਜਾਰ ਰੁਪਏ ਸੀ ਉਸਨੇ ਇਸ ਦੁਕਾਨਦਾਰ ਨੂੰ ਇੱਕ ਲੱਖ ਚਾਲੀ ਹਜਾਰ ਰੁਪਏ ਨਗਦ ਦੇ ਦਿਤੇ ਜਦੋਂ ਕਿ ਦਸ ਹਜਾਰ ਰੁਪਏ ਏ ਸੀ ਦਾ ਬਿਲ ਮਿਲਣ ਤੇ ਦੇਣੇ ਸਨ| ਇਸ ਦੁਕਾਨਦਾਰ ਨੇ ਓ ਜਨਰਲ ਕੰਪਨੀ ਦੇ ਕਹਿ ਕੇ ਜੋ ਏ ਸੀ ਦਿਤੇ, ਉਹ ਉਸਨੇ ਆਪਣੇ ਇਕ ਰਿਸਤੇਦਾਰ ਦੇ ਘਰ ਫਿੱਟ ਕਰਵਾ ਦਿੱਤੇ| ਰਿਸਤੇਦਾਰਾਂ ਨੇ ਸ਼ੱਕ ਪੈਣ ਤੇ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਇਹ ਏ ਸੀ ਓ ਜਨਰਲ ਕੰਪਨੀ ਦੇ ਨਹੀਂ ਹਨ, ਸਿਰਫ ਇਹਨਾਂ ਏ ਸੀਆਂ ਉਪਰ ਓ ਜਨਰਲ ਕੰਪਨੀ ਦੇ ਸਟੀਕਰ ਹੀ ਲਗਾਏ ਗਏ ਹਨ ਜਿਸਤੇ ਉਹਨਾਂ ਦੇ ਰਿਸ਼ਤੇਦਾਰ ਨੇ ਤੁਰੰਤ ਹੀ ਇਹ ਏ ਸੀ ਉਸ ਕੋਲ ਵਾਪਸ ਭੇਜ ਦਿੱਤੇ| ਜਦੋਂ ਉਸਨੇ ਦੁਕਾਨਦਾਰ ਨੂੰ ਏ ਸੀ ਦੇ ਡੁਪਲੀਕੇਟ ਹੋਣ ਬਾਰੇ ਕਿਹਾ ਤਾਂ ਉਸਨੇ ਕਿਹਾ ਕਿ ਇਹ ਅਸਲੀ ਕੰਪਨੀ ਦੇ ਹੀ ਹਨ|
ਉਹਨਾਂ ਦਸਿਆ ਕਿ ਬਾਅਦ ਵਿੱਚ ਇਹ ਦੁਕਾਨਦਾਰ ਮੰਨ ਵੀ ਗਿਆ ਕਿ ਏ ਸੀ ਡੁਪਲੀਕੇਟ ਹਨ| ਉਹਨਾਂ ਕਿਹਾ ਕਿ ਅਸਲ ਵਿੱਚ ਇਸ ਦੁਕਾਨਦਾਰ ਨੇ ਡੁਪਲੀਕੇਟ ਏ ਸੀ ਉਪਰ ਅਸਲੀ ਕੰਪਨੀ ਦੇ ਸਟਿਕਰ ਲਗਾ ਕੇ ਏ ਸੀ ਉਸ ਨੂੰ ਵੇਚ ਕੇ ਠੱਗੀ ਮਾਰ ਲਈ| ਉਸਨੇ ਦਸਿਆ ਕਿ ਉਸਨੇ ਇਸ ਠੱਗੀ ਦੀ ਸ਼ਿਕਾਇਤ ਥਾਣਾ ਮਟੌਰ ਵਿੱਚ ਵੀ ਕੀਤੀ ਹੈ, ਪਰ ਹੁਣ ਦੁਕਾਨਦਾਰ ਵਲੋਂ ਉਸ ਉਪਰ ਦਬਾਓ ਪਾਇਆ ਜਾ ਰਿਹਾ ਹੈ ਅਤੇ ਉਸ ਨੂੰ ਡਰਾਇਆ ਜਾ ਰਿਹਾ ਹੈ| ਉਸਨੇ ਮੰਗ ਕੀਤੀ ਕਿ ਉਸ ਨੂੰ ਡੁਪਲੀਕੇਟ ਏ ਸੀ ਵੇਚਣ ਵਾਲੇ ਦੁਕਾਨਦਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ
ਜਦੋਂ ਇਸ ਸਬੰਧੀ ਸਬੰਧਿਤ ਦੁਕਾਨਦਾਰ ਸ੍ਰੀ ਬਿਹਾਰੀ ਲਾਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਮਹਿੰਦਰਪਾਲ ਸਿੰਘ ਵਲੋਂ ਉਸ ਉਪਰ ਲਗਾਏ ਗਏ ਸਾਰੇ ਹੀ ਦੋਸ਼ ਝੂਠੇ ਅਤੇ ਮਨਘੜਤ ਹਨ| ਉਹਨਾਂ ਕਿਹਾ ਕਿ ਮਹਿੰਦਰਪਾਲ ਸਿੰਘ ਕੋਲ ਕੋਈ ਸਬੂਤ ਹੀ ਨਹੀਂ ਹੈ ਕਿ ਇਹ ਏ ਸੀ ਉਹਨਾਂ ਨੇ ਹੀ ਇਸ ਨੂੰ ਵੇਚੇ ਹਨ| ਉਹਨਾਂ ਕਿਹਾ ਕਿ ਅਸਲ ਵਿੱਚ ਉਹਨਾਂ ਨੇ ਡੁਪਲੀਕੇਟ ਏ ਸੀ ਦਿਤੇ ਹੀ ਨਹੀਂ ਸਗੋਂ ਉਹਨਾਂ ਨੇ ਤਾਂ ਮਹਿੰਦਰਪਾਲ ਸਿੰਘ ਨੂੰ ਹੈਵੀ ਡਿਊਟੀ ਸਕਰੀਨ ਪ੍ਰਿੰਟਿੰਗ ਵਾਲੇ ਏ ਸੀ ਦਿੱਤੇ ਸਨ| ਉਹਨਾਂ ਮਹਿੰਦਰਪਾਲ ਸਿੰਘ ਉਪਰ ਦੋਸ਼ ਲਗਾਇਆ ਕਿ ਮਹਿੰਦਰਪਾਲ ਸਿੰਘ ਉਹਨਾਂ ਨੂੰ ਬਦਨਾਮ ਕਰਨ ਲਈ ਉਹਨਾਂ ਤੇ ਝੂਠੇ ਇਲਜਾਮ ਲਗਾ ਰਿਹਾ ਹੈ ਜੋ ਪੂਰੀ ਤਰ੍ਹਾਂ ਬੇਬੁਨਿਆਦ ਹਨ|

Leave a Reply

Your email address will not be published. Required fields are marked *