ਖਰੜ ਦੇ ਵਿਧਾਇਕ ਦੀ ਟੀਮ ਵੱਲੋਂ ਦਾਊਂ ਮਾਜਰਾ ਅਨਾਜ ਮੰਡੀ ਦਾ ਦੌਰਾ


ਖਰੜ, 22 ਅਕਤੂਬਰ (ਸ਼ਮਿੰਦਰ ਸਿੰਘ ) ਖਰੜ ਦੇ ਵਿਧਾਇਕ ਕੰਵਰ ਸੰਧੂ ਦੀ  ਟੀਮ ਵੱਲੋਂ ਮਾਰਕੀਟ ਕਮੇਟੀ ਖਰੜ ਅਧੀਨ ਆਉਦੀ ਦਾਊਂ ਮਾਜਰਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ| 
ਇਸ ਮੌਕੇ ਵਿਧਾਇਕ ਪ੍ਰੈੱਸ ਸਕੱਤਰ ਸਤਿੰਦਰ ਮਾਹਲ ਨੇ ਕਿਹਾ ਕਿ ਵਿਧਾਇਕ ਕੰਵਰ ਸੰਧੂ ਵੱਲੋ ਉਨ੍ਹਾਂ ਦੀ ਤੇ ਪੁਰੀ ਟੀਮ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਖਰੜ ਹਲਕੇ ਦੀਆਂ ਸਾਰੀਆਂ ਮੰਡੀਆਂ ਦਾ ਦੌਰਾ ਕਰਨ ਅਤੇ ਕਿਸਾਨਾਂ ਨੂੰ ਮੰਡੀ ਵਿਚ ਆ ਰਹੀਆਂ ਸਮੱਸਿਆਵਾਂ ਸੁਣਨ ਤੇ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ| ਉਹਨਾਂ ਦੱਸਿਆ ਕਿ ਕਿਸਾਨਾਂ ਤੇ ਆੜ੍ਹਤੀਆਂ ਨੇ ਟੀਮ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਿਹਨਾਂ ਦੇ ਹਲ ਲ. ਮਾਰਕੀਟ ਕਮੇਟੀ ਦੀ ਸਕੱਤਰ ਗੱਲ ਕੀਤੀ ਗਈ|
ਇਸ ਮੌਕੇ ਕੁਲਦੀਪ ਸਿੰਘ ਸਿੱਧੂ ਦਫਤਰ ਇੰਚਾਰਜ, ਆੜ੍ਹਤੀ ਰਾਜੀਵ ਤਾਗੜੀ, ਬਿੱਟੂ, ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦੀਪ ਸਿੰਘ, ਦਵਿੰਦਰ ਸਿੰਘ ਸ਼ਾਹਪੁਰ, ਮੇਜਰ ਸਿੰਘ ਸੁਹਾਲੀ, ਮੱਲ ਸਿੰਘ ਭਜੌਲੀ ਨੇਤਰ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *