ਖਰੜ ਨਗਰ ਕੌਂਸਲ ਚੋਣਾਂ : ਅਣ ਐਲਾਨੇ ਉਮੀਦਵਾਰਾਂ ਵਲੋਂ ਸ਼ਹਿਰ ਵਿੱਚ ਵੱਡੇ ਪੱਧਰ ਉੱਤੇ ਫੈਲਾਇਆ ਜਾ ਰਿਹਾ ਹੈ ਪੋਸਟਰ ਪ੍ਰਦੂਸ਼ਣ

ਖਰੜ, 23 ਜਨਵਰੀ (ਪਵਨ ਰਾਵਤ) ਖਰੜ ਨਗਰ ਕੌਂਸਲ ਚੋਣਾਂ ਲਈ ਨਾਮਜਗਮੀਆਂ ਭਰਨ ਦਾ ਅਮਲ 30 ਜਨਵਰੀ ਨੂੰ ਆਰੰਭ ਹੋਣਾ ਹੈ ਅਤੇ ਉਸਦੇ ਨਾਲ ਹੀ ਚੋਣ ਸਰਗਰਮੀਆਂ ਹੋਰ ਵੀ ਤੇਜੀ ਫੜ ਜਾਣੀਆਂ ਹਨ ਪਰੰਤੂ ਨਗਰ ਕੌਂਸਲ ਚੋਣਾਂ ਦਾ ਬਿਗੁਲ ਵਜਦਿਆਂ ਹੀ ਸ਼ਹਿਰ ਵਿੱਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਆਪੋ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂਆਂ ਦੇ ਬੈਨਰ ਆਮ ਦੇਖੇ ਜਾ ਸਕਦੇ ਹਨ।

ਇੱਥੇ ਜਿਕਰਯੋਗ ਹੈ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵਲੋਂ ਆਪੋ ਆਪਣੈ ਬੈਨਰ ਅਤੇ ਪੋਸਟਰ ਸਰਕਾਰੀ ਜਾਇਦਾਦ ਅਤੇ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ ਤੇ ਲਗਾ ਦਿੱਤੇ ਗਏ ਹਨ। ਅਜਿਹੇ ਬੋਰਡ ਅਤੇ ਬੈਨਰ ਬਿਜਲੀ ਦੇ ਖੰਭਿਆਂ ਜਾਂ ਸੜਕਾਂ ਕਿਨਾਰੇ ਵੀ ਲਗਾਏ ਗਏ ਹਨ ਜਿਸ ਕਾਰਨ ਜਿੱਥੇ ਟ੍ਰੈਫਿਕ ਪ੍ਰਭਵਿਤ ਹੁੰਦਾ ਹੈ ਉੱਥੇ ਵਾਹਨ ਚਾਲਕਾਂ ਦਾ ਧਿਆਨ ਇਹਨਾਂ ਬੈਨਰਾਂ ਅਤੇ ਬੋਰਡਾਂ ਤੇ ਟਿਕ ਜਾਣ ਕਾਰਨ ਸੜਕ ਹਾਦਸਿਆਂ ਦਾ ਖਤਰਾ ਵੀ ਪੈਦਾ ਹੁੰਦਾ ਹੈ।

ਕਾਨੂੰਨਨ ਚੋਣ ਲੜਣ ਵਾਲਾ ਕੋਈ ਵੀ ਉਮੀਦਵਾਰ ਕਿਸੇ ਵੀ ਸਰਕਾਰੀ ਜਾਇਦਾਦ ਤੇ ਜਾਂ ਸੜਕਾਂ ਕਿਨਾਰੇ ਇਸ ਤਰੀਕੇ ਨਾਲ ਆਪਣੇ ਬੋਰਡ ਅਤੇ ਬੈਨਰ ਨਹੀਂ ਲਗਾ ਸਕਦਾ ਅਤੇ ਅਜਿਹਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਡਿਫੇਸਮੈਂਟ ਆਫ ਪ੍ਰਾਪਰਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਪਰੰਤੂ ਨਗਰ ਕੌਂਸਲ ਵਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਕਾਰਵਾਈ ਲਗਾਤਾਰ ਜੋਰ ਫੜ ਰਹੀ ਹੈ ਅਤੇ ਇਹਨਾਂ ਪੋਸਟਰਾਂ, ਬੋਰਡਾਂ ਅਤੇ ਬੈਨਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਇਸ ਤਰੀਕੇ ਨਾਲ ਆਪਣੇ ਬੋਰਡ, ਪੋਸਟਰ ਅਤੇ ਬੈਨਰ ਲਗਾ ਕੇ ਇਹਨਾਂ ਉਮੀਦਵਾਰਾਂ ਵਲੋਂ ਜਿੱਥੇ ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਉੱਥੇ ਸ਼ਹਿਰ ਵਿੱਚ ਵੱਡੇ ਪੱਧਰ ਉੱਤੇ ਪੋਸਟਰ ਪ੍ਰਦੂਸ਼ਣ ਵੀ ਫੈਲਾਇਆ ਜਾ ਰਿਹਾ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਪ੍ਰਸ਼ਾਸਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਅਜਿਹੇ ਬੈਨਰ ਜਾਂ ਪੋਸਟਰ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਸੰਪਰਕ ਕਰਨ ਤੇ ਖਰੜ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸz. ਸੰਗੀਤ ਆਹਲੂਵਾਲੀਆ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਇਸ ਸੰਬੰਧੀ ਨਗਰ ਕੌਂਸਲ ਵਲੋਂ ਮਾਮਲਾ ਐਸ ਡੀ ਐਮ ਖਰੜ ਦੇ ਧਿਆਨ ਵਿੱਚ ਲਿਆ ਕੇ ਸ਼ਹਿਰ ਵਿੱਚ ਲੱਗੇ ਅਜਿਹੇ ਸਾਰੇ ਬੋਰਡ ਅਤੇ ਬੈਨਰ ਉਤਾਰ ਦਿੱਤੇ ਜਾਣਗੇ।

Leave a Reply

Your email address will not be published. Required fields are marked *