ਖਰੜ ਨਗਰ ਕੌਂਸਲ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜੇਗੀ ਭਾਜਪਾ

ਖਰੜ, 7 ਅਕਤੂਬਰ (ਸ਼ਮਿੰਦਰ ਸਿੰਘ )ਭਾਰਤੀ ਜਨਤਾ ਪਾਰਟੀ ਵਲੋਂ ਖਰੜ ਨਗਰ ਕੌਂਸਲ ਦੀਆਂ ਸਾਰੀਆਂ 27 ਸੀਟਾਂ ਤੇ ਚੋਣ ਲੜੀ ਜਾਵੇਗੀ| ਭਾਜਪਾ ਦੀ ਜਿਲ੍ਹਾ ਇਕਾਈ ਦੇ ਜਨਰਲ ਸਕੱਤਰ ਸ੍ਰੀ ਨਰਿੰਦਰ ਰਾਣਾ ਵਲੋਂ ਪਾਰਟੀ ਦੇ ਖਰੜ ਮੰਡਲ ਦੀ ਇੱਕ ਮੀਟਿੰਗ ਦੌਰਾਨ ਇਹ ਐਲਾਨ ਕੀਤਾ| ਮੀਟਿੰਗ ਦੀ ਪ੍ਰਧਾਨਗੀ ਖਰੜ ਮੰਡਲ ਦੇ ਪ੍ਰਧਾਨ ਪਵਨ ਮਨੋਚਾ ਨੇ ਕੀਤੀ| ਉਹਨਾਂ ਕਿਹਾ ਕਿ ਖਰੜ ਵਿੱਚ 27  ਵਾਰਡ ਹਨ ਅਤੇ ਕੌਂਸਲ ਚੋਣਾਂ ਦੌਰਾਨ ਭਾਜਪਾ ਦੇ 27 ਉਮੀਦਵਾਰਾਂ ਨੂੰ ਚੋਣ ਲੜਾਈ ਜਾਵੇਗੀ| 
ਇਸ ਮੌਕੇ ਸ੍ਰੀ ਪਵਨ ਮਨੋਚਾ ਨੇ ਦੱਸਿਆ ਕਿ ਵੱਖ ਵੱਖ ਪਾਰਟੀਆਂ ਦੇ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ| ਉਹਨਾਂ ਕਿਹਾ ਕਿ ਇਸ ਦੌਰਾਨ ਰਿਸ਼ੀਪਾਲ ਧੀਮਾਨ, ਬਹਾਦਰ ਸਿੰਘ, ਜੋਗਿੰਦਰ ਰਾਮ, ਗੁਰਮੀਤ ਕੌਰ, ਰਾਜਿੰਦਰ ਕੌਰ, ਜਸਪਾਲ ਸਿੰਘ ਆਦਿ ਆਗੂਆਂ ਨੇ ਪਾਰਟੀ ਵਿੱਚ ਸ਼ਾਮਿਲ ਹੋ ਕੇ ਪਾਰਟੀ ਦਾ ਮਾਣ ਵਧਾਇਆ ਹੈ| 
ਇਸ ਮੌਕੇ ਜ਼ਿਲ੍ਹਾ ਮਹਿਲਾ ਮੋਰਚਾ ਜਨਰਲ ਸਕੱਤਰ ਅਮਰਜੀਤ ਕੌਰ ਅਤੇ ਮੰਡਲ ਦੇ ਮਹਿਲਾ ਪ੍ਰਧਾਨ ਕੁਲਜੀਤ ਕੌਰ ਅਤੇ ਅਮਰਜੀਤ ਜ਼ਿਲ੍ਹਾ ਆਫ਼ਿਸ ਸੈਕਟਰੀ ਅਤੇ ਕਰਤਾਰ ਹਾਜ਼ਰ ਸਨ| 
ਇਸ ਦੌਰਾਨ ਭਾਜਪਾ ਦੀ ਜਿਲ੍ਹਾ ਇਕਾਈ ਵਲੋਂ ਕੇਂਦਰੀ ਮੰਤਰੀ ਸ੍ਰ. ਹਰਦੀਪ ਸਿੰਘ ਪੁਰੀ ਦੇ ਮੁਹਾਲੀ                         ਏਅਰਪੋਰਟ ਪੁੱਜਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ| ਇਸ ਮੌਕੇ ਪਾਰਟੀ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ, ਜ਼ਿਲ੍ਹੇ ਦੇ ਪ੍ਰਭਾਰੀ ਸ੍ਰੀ ਅਰਵਿੰਦ ਮਿੱਤਲ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗੋਲਡੀ, ਜਨਰਲ ਸਕੱਤਰ ਨਰਿੰਦਰ ਰਾਣਾ, ਮੰਡਲ ਪ੍ਰਧਾਨ ਪਵਨ ਮਨੋਚਾ, ਮੰਡਲ ਪ੍ਰਧਾਨ ਸੋਨੂੰ ਨਿਰਮਲ ਸਿੰਘ ਅਤੇ ਰਾਜੇਸ਼ ਰਾਣਾ ਹਾਜ਼ਿਰ ਸਨ| 

Leave a Reply

Your email address will not be published. Required fields are marked *