ਖਰੜ ਪੁਲੀਸ ਵਲੋਂ ਬਲਾਤਕਾਰ ਦਾ ਝੂਠਾ ਮੁਕਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦੀ ਇਕ ਹੋਰ ਮਂੈਬਰ ਕਾਬੂ


ਖਰੜ, 22 ਅਕਤੂਬਰ (ਸ਼ਮਿੰਦਰ ਸਿੰਘ) ਖਰੜ ਪੁਲੀਸ ਨੇ ਨੌਕਰੀ ਦੇਣ ਵਾਲੇ ਮਾਲਕਾਂ ਨੂੰ ਬਲਾਤਕਾਰ ਦਾ ਝੂਠਾ ਮੁਕਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦੀ ਇਕ ਹੋਰ ਮਂੈਬਰ ਊਸ਼ਾ ਰਾਣੀ ਵਾਸੀ ਪਿੰਡ ਕਿਲਾਨੇਹ ਜਿਲਾ ਫਰੀਦਕੋਟ ਨੂੰ ਗ੍ਰਿਫਤਾਰ ਕੀਤਾ ਹੈ| ਪੁਲੀਸ ਵਲੋਂ ਇਸ ਗਿਰੋਹ ਦੀ ਇਕ ਮਹਿਲਾ ਮਂੈਬਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ| 
ਅੱਜ ਇੱਥੇ ਇਕ ਪੱਤਰਕਾਰ                ਸੰਮੇਲਨ ਦੌਰਾਨ ਐਸ ਪੀ ਦਿਹਾਤੀ ਰਵਜੋਤ ਕੌਰ ਗਰੇਵਾਲ ਨੇ ਦਸਿਆ ਕਿ  ਊਸ਼ਾ ਰਾਣੀ, ਰਾਜਵਿੰਦਰ ਕੌਰ, ਰੇਖਾ ਅਤੇ ਕੇਸ਼ਵ ਸੰਧੀਰ ਸਮੇਤ ਕੁਲ 6 ਵਿਅਕਤੀਆਂ ਜਿਹਨਾਂ ਵਿਚ  ਤਿੰਨ ਕੁੜੀਆਂ ਅਤੇ ਤਿੰਨ ਮਰਦ ਸ਼ਾਮਲ ਹਨ, ਦਾ  ਗਿਰੋਹ ਪਿਛਲੇ ਇਕ ਸਾਲ ਤੋਂ  ਮੁਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਦੇ ਇਲਾਕੇ ਵਿੱਚ ਸਰਗਰਮ ਸੀ| ਉਹਨਾਂ ਦੱਸਿਆ ਕਿ ਇਸ ਗਿਰੋਹ ਵਿਚ ਸ਼ਾਮਲ ਮਹਿਲਾਵਾਂ ਪਹਿਲਾਂ ਵੱਖ- ਵੱਖ ਥਾਵਾਂ ਤੇ ਰਿਸੈਪਸ਼ਨਿਸਟ ਜਾਂ ਹੈਲਪਰ  ਦੀ ਨੌਕਰੀ ਕਰਦੀਆਂ ਸਨ, ਫਿਰ   ਨੌਕਰੀ ਕਰਨ ਦੇ 3-4 ਦਿਨ ਬਾਅਦ ਗਿਰੋਹ ਵਲੋਂ ਨੌਕਰੀ ਤੇ ਰੱਖਣ ਵਾਲੇ ਮਾਲਕਾਂ ਨੂੰ  ਬਲਾਤਕਾਰ ਦਾ ਝੂਠਾ ਪਰਚਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਉਹਨਾਂ ਕੋਲੋਂ ਪੈਸੇ ਵਸੂਲ ਕੀਤੇ ਜਾਂਦੇ ਸਨ| ਇਸ ਗਿਰੋਹ ਵਿੱਚ ਸ਼ਾਮਲ ਕੇਸ਼ਵ ਸੰਧੀਰ ਆਪਣੇ ਆਪ ਨੂੰ ਪੰਜਾਬ ਪੁਲੀਸ ਦਾ ਏ ਐਸ ਆਈ ਦਸਦਾ ਸੀ|
ਉਹਨਾਂ ਦੱਸਿਆ ਕਿ ਇਸ ਸਬੰਧੀ ਮਿਤੀ 17 ਅਕਤੂਬਰ ਨੂੰ ਥਾਣਾ ਸਿਟੀ ਖਰੜ ਵਿਖੇ  ਆਈ ਪੀ ਸੀ ਦੀ ਧਾਰਾ 384,385,389,170,120 ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਗੈਂਗ ਦੀ ਇਕ ਮਹਿਲਾ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਪੁਲੀਸ ਵਲੋਂ  ਇਸ ਗਂੈਗ ਦੀ ਇੱਕ ਹੋਰ ਮਂੈਬਰ ਊਸ਼ਾ ਰਾਣੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ| 
ਉਹਨਾਂ ਕਿਹਾ ਕਿ ਇਸ ਸਬੰਧੀ ਥਾਣਾ ਫੇਜ 1 ਐਸ ਏ ਐਸ ਨਗਰ ਮੁਹਾਲੀ ਵਿਖੇ ਇਕ ਹੋਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਸਾਰੇ ਮੁਲਜਮਾਂ ਦੇ ਪਿਛਲੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਖਿਲਾਫ ਪਹਿਲਾਂ ਕਿੰਨੇ ਮਾਮਲੇ ਦਰਜ ਹਨ| ਇਸਦੇ ਨਾਲ ਇਸ ਗਿਰੋਹ ਦੇ ਬਾਕੀ 4 ਮਂੈਬਰਾਂ ਦੀ ਪੁਲੀਸ ਵਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *