ਖਰੜ ਪੁਲੀਸ ਵਲੋਂ ਵਾਹਨ ਚੋਰਾਂ ਦਾ ਗਿਰੋਹ ਕਾਬੂ 10 ਮੋਟਰ ਸਾਈਕਲ, 2 ਸਕੂਟਰ ਅਤੇ ਇੱਕ ਕਾਰ ਬਰਾਮਦ

ਖਰੜ, 29 ਜਨਵਰੀ (੪ਮਿੰਦਰ ਸਿੰਘ) ਖਰੜ ਪੁਲੀਸ ਨੇ ਵਾਹਨ ਚੋਰਾਂ ਦੇ ਇੱਕ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹਨਾਂ ਚੋਰਾਂ ਦੇ ਕਬਜੇ ਤੋਂ 10 ਮੋਟਰ ਸਾਈਕਲ, 2 ਐਕਟਿਵਾ ਸਕੂਟਰ ਅਤੇ ਇੱਕ ਮਾਰੂਤੀ ਕਾਰ ਬਰਾਮਦ ਕੀਤੀ ਗਈ ਹੈ।

ਖਰੜ ਦੇ ਡੀ ਐਸ ਪੀ ਰੁਪਿੰਦਰ ਕੌਰ ਸੋਹੀ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਪੁਲੀਸ ਵਲੋਂ ਥਾਣਾ ਸਿਟੀ ਖਰੜ ਦੇ ਮੁੱਖ ਅਫਸਰ ਇੰਸ਼ ਦਲਜੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਅਤੇ ਵਾਹਨ ਚੋਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਬੀਤੇ ਦਿਨੀਂ ਪੁਲੀਸ ਪਾਰਟੀ ਨੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਨਾਕੇ ਦੌਰਾਨ ਇੱਕ ੪ੱਕੀ ਵਿਅਕਤੀ ਹਰਪ੍ਰੀਤ ਸਿੰਘ ਉਰਫ ਪ੍ਰੀਤ ਵਾਸੀ ਪਿੰਡ ਭਾਗੋ ਮਾਜਰਾ ਜਿਲ੍ਹਾ ਮੁਹਾਲੀ ਨੂੰ ਇਕ ਮੋਟਰਸਾਇਕਲ (ਜਿਸਦੀ ਅਗਲੀ ਨੰy ਪਲੇਟ ਤੇ ਕਾਲੇ ਪੈਨ ਨਾਲ ਜਾਅਲੀ ਨੰਬਰ ਲਿਖਿਆ ਹੋਇਆ ਸੀ) ਸਮੇਤ ਕਾਬੂ ਕੀਤਾ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਲਮਾਨ ਖਾਨ ਵਾਸੀ ਪਿੰਡ ਪੀਰ ਸੋਹਾਣਾ, ਪ੍ਰਿੰਸ ਵਾਸੀ ਲਾਂਡਰਾ ਰੋਡ ਖਰੜ ਅਤੇ ਮਨੋਜ ਕੁਮਾਰ ਵਾਸੀ ਲੰਬੀ ਗੱਲੀ ਨਿੰਮ ਵਾਲਾ ਚੌਂਕ ਖਰੜ ਨੂੰ ਇੱਕ ਮੋਟਰਸਾਇਕਲ ਸਮੇਤ ਕਾਬੂ ਕੀਤਾ ਸੀ।

ਉਹਨਾਂ ਦੱਸਿਆ ਕਿ ਇਹਨਾਂ ਸਾਰਿਆਂ ਦੀ ਪੁੱਛਗਿੱਛ ਅਨੁਸਾਰ ਦੀਪਕ ਕੁਮਾਰ ਵਾਸੀ ਨੇੜੇ ਇਮਲੀ ਵਾਲਾ ਮੰਦਰ ਖਰੜ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੀ ਨਿ੪ਾਨਦੇਹੀ ਤੇ ਜਮਨਾ ਅਪਾਰਟਮੈਂਟ ਦੇ ਪਿੱਛੇ ਬਣੇ ਬੇ ਅਬਾਦ ਕੁਆਟਰਾਂ ਅਤੇ ਦ੪ਹਿਰਾ ਗ੍ਰਾਉਂਡ ਦੇ ਪਿਛਲੇ ਪਾਸਿਓਂ ਦੋ ਐਕਟੀਵਾ, ਅੱਠ ਮੋਟਰ ਸਾਈਕਲ ਬਰਾਮਦ ਕੀਤੇ ਹਨ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਰਤੀ ਗਈ ਕਾਰ ਬਰਾਮਦ ਕੀਤੀ ਹੈ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਬਡਾਲਾ ਰੋਡ ਤੇ ਖੜੀ ਹੋਈ ਇੱਕ ਮਾਰੂਤੀ ਕਾਰ ਵੀ ਚੋਰੀ ਕਰਨੀ ਮੰਨੀ ਰੁ ਅਤੇ ਇਸ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਹਿੰਮਤ ਸਿੰਘ ਵਾਸੀ ਛੱਜੂ ਮਾਜਰਾ ਕਲੋਨੀ, ਖਰੜ ਨੂੰ ਚੋਰੀ ਦੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *