ਖਰੜ ਪੁਲੀਸ ਵਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਫਲੈਗ ਮਾਰਚ
ਖਰੜ, 29 ਜਨਵਰੀ (ਪਵਨ ਰਾਵਤ) ਖਰੜ ਸ਼ਹਿਰ ਵਿੱਚ ਪੁਲੀਸ ਵਲੋਂ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਬੱਸ ਅੱਡੇ ਖਰੜ, ਹਸਪਤਾਲ ਰੋਡ, ਸਟੇਡੀਅਮ ਰੋਡ, ਰੰਧਾਵਾ ਰੋਡ, ਅਨਾਜ ਮੰਡੀ ਖਰੜ, ਬਡਾਲਾ ਰੋਡ, ਲਾਂਡਰਾ ਰੋਡ, ਸ਼ਿਵਾਲਿਕ ਸਿਟੀ ਖਰੜ, ਛੱਜੂ ਮਾਜਰਾ ਕਲੋਨੀ, ਛੱਜੂ ਮਾਜਰਾ ਕਲੋਨੀ ਤੋਂ ਨਿੱਝਰ ਚੌਂਕ ਖਰੜ, ਸੰਨੀ ਇਨਕਲੇਵ ਖਰੜ, ਝੁੰਗੀਆਂ ਰੋਡ ਖਰੜ, ਦਸਮੇਸ਼ ਨਗਰ, ਗੁਰੂ ਤੇਗ ਬਹਾਦਰ ਨਗਰ ਹੁੰਦਾ ਹੋਇਆ ਵਾਪਸ ਬੱਸ ਅੱਡੇ ਤੇ ਪਹੁੰਚ ਕੇ ਸਮਾਪਤ ਹੋਇਆ।
ਇਸ ਮੌਕੇ ਖਰੜ ਦੇ ਸਿਟੀ ਥਾਣਾ ਦੇ ਮੁੱਖ ਅਫਸਰ ਸz. ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਵਲੋਂ ਖਰੜ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਅਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਫਲੈਗ ਮਾਰਚ ਕੱਢਿਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਗੈਰ ਸਮਾਜੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ।