ਖਰੜ ਪੱਤਰਕਾਰ ਸੰਘ ਦੇ ਪ੍ਰਧਾਨ ਨੂੰ ਸਦਮਾ, ਪਿਤਾ ਦਾ ਦਿਹਾਂਤ

ਖਰੜ, 22 (ਕੁਸ਼ਲ ਅਨੰਦ) ਖਰੜ ਪੱਤਰਕਾਰ ਸੰਘ ਦੇ ਪ੍ਰਧਾਨ ਸ੍ਰੀ ਰਣਬੀਰ ਪਰਾਸ਼ਰ ਦੇ ਪਿਤਾ ਸ੍ਰੀ ਵੇਦ ਪ੍ਰਕਾਸ਼ ਪਰਾਸ਼ਰ ਦਾ ਦਿਹਾਂਤ ਹੋ ਗਿਆ| ਉਹਨਾਂ ਦਾ ਅੱਜ ਸਵੇਰੇ ਨਿੱਝਰ ਰੋਡ ਤੇ ਸਥਿਤ ਸਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ| ਉਹ 89 ਸਾਲ ਦੇ ਸਨ ਅਤੇ ਪਿਛਲੇ ਕਾਫੀ ਸਮੇ ਤੋਂ ਬੀਮਾਰ ਚਲ ਰਹੇ ਸਨ| ਅੰਤਮ ਸਸਕਾਰ ਮੌਕੇ ਵੱਖ ਵੱਖ ਪਾਰਟੀਆਂ ਦੇ ਰਾਜਨੀਤਕ ਆਗੂਆਂ ਕਾਂਗਰਸ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਮੈਡਮ ਲਖਵਿੰਦਰ ਕੌਰ ਗਰਚਾ, ਵਰਿੰਦਰ ਬਾਮਾ, ਬੀ ਜੇ ਪੀ ਤੋਂ ਨਰਿੰਦਰ ਰਾਣਾ, ਪਵਨ ਮਨੋਚਾ, ਸੁਖਵਿੰਦਰ ਗੋਲਡੀ, ਖੁਸ਼ਵੰਤ ਰਾਏ ਗੀਗਾ, ਸ਼ਿਵ ਸੈਨਾ ਹਿੰਦ ਦੇ ਰਾਸਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ, ਲਾਇਨਸ ਕਲੱਬ ਦੇ ਜਿਲ੍ਹਾ ਮੁਹਾਲੀ ਦੇ ਕੋਡੀਨੇਟਰ ਸੁਭਾਸ਼ ਅੱਗਰਵਾਲ ਖਰੜ ਦੇ ਪ੍ਰਧਾਨ ਗੁਰਮੁਖ ਸਿੰਘ ਮਾਨ ਏ ਪੀ ਜੇ ਸਕੂਲ ਦੇ ਪ੍ਰਿੰਸੀਪਲ ਜਸਵੀਰ ਚੰਦਰ ਵੀ ਮੌਜੂਦ ਸਨ|

Leave a Reply

Your email address will not be published. Required fields are marked *