ਖਰੜ ਫਲਾਈਓਵਰ ਤੇ ਦੇਸੂਮਾਜਰਾ ਤੋਂ ਖਾਨਪੁਰ ਤਕ ਸ਼ੁਰੂ ਹੋਈ ਆਵਾਜਾਈ ਐਮ ਪੀ ਮਨੀਸ਼ ਤਿਵਾੜੀ ਵਲੋਂ ਖਰੜ ਫਲਾਈਓਵਰ ਦਾ ਉਦਘਾਟਨ


ਖਰੜ, 12 ਦਸੰਬਰ (ਸ਼ਮਿੰਦਰ ਸਿੰਘ ) ਖਰੜ ਵਿਖੇ ਉਸਾਰੇ ਜਾ ਰਹੇ ਫਲਾਈਓਵਰ ਦੇ ਦੇਸੂਮਾਜਰਾ ਤੋਂ ਖਾਨਪੁਰ ਤਕ ਦੇ 5 ਕਿਲੋਮੀਟਰ ਲੰਬੇ ਹਿੱਸੇ ਦੇ ਬਣਨ ਤੋਂ ਬਾਅਦ ਅੱਜ ਉਸ ਤੇ ਆਵਾਜਾਈ ਆਰੰਭ ਕਰ ਦਿੱਤੀ ਗਈ ਹੈ| ਸੰਸਦ ਮਂੈਬਰ ਸ੍ਰੀ ਮਨੀਸ਼ ਤਿਵਾੜੀ ਵਲੋਂ ਅੱਜ ਬਾਅਦ ਦੁਪਹਿਰ ਇਸ ਫਲਾਈਓਵਰ ਦਾ ਰਸਮੀ ਉਦਘਾਟਨ ਕੀਤਾ ਗਿਆ| ਇਸ ਫਲਾਈਓਵਰ ਦੇ ਚਾਲੂ ਹੋਣ ਨਾਲ ਇਸ ਸੜਕ ਤੇ ਘੰਟਿਆ ਬੱਧੀ ਲਗਣ ਵਾਲੇ ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲ ਜਾਵੇਗਾ| 
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਲੋਕਾਂ ਦੀ ਸਹੂਲੀਅਤ ਲਈ ਇਸ ਫਲਾਈਓਵਰ ਦੇ ਰਹਿੰਦੇ ਹਿੱਸੇ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਅਤੇ ਜਲਦੀ ਇਸ ਫਲਾਈਓਵਰ ਨੂੰ ਪੂਰੀ ਤਰ੍ਹਾਂ ਬਣਾ ਲਿਆ ਜਾਵੇਗਾ| ਉਹਨਾਂ ਦੱਸਿਆ ਕਿ ਇਸ ਫਲਾਈਓਵਰ ਉਪਰ ਹੁਣ ਤਕ 368.5 ਕਰੋੜ ਦਾ ਖਰਚਾ ਆ ਚੁੱਕਿਆ ਹੈ| ਉਹਨਾਂ ਕਿਹਾ ਕਿ ਪਿੰਡ ਖਾਨਪੁਰ ਤੋਂ ਦੇਸੂਮਾਜਰਾ ਤਕ ਦੇ ਪੰਜ ਕਿਲੋਮੀਟਰ ਦੇ ਹਿਸੇ ਵਿਚ ਫਲਾਈਓਵਰ ਦਾ ਕੰਮ ਪੂਰਾ ਹੋਣ ਕਰਕੇ ਇਸ  ਰਸਤੇ ਨੂੰ ਆਵਾਜਾਈ ਲਈ ਚਾਲੂ ਕਰ ਦਿੱਤਾ ਗਿਆ ਹੈ| 
ਇਸ ਤੋਂ ਪਹਿਲਾਂ ਅੱਜ ਸਵੇਰੇ ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਵੱਲੋਂ ਖਰੜ ਫਲਾਈਓਵਰ ਦੇ ਖਾਨਪੁਰ ਤੋਂ ਦੇਸੂਮਾਜਰਾ ਤਕ ਦੇ ਹਿੱਸੇ ਦਾ ਟ੍ਰਾਇਲ ਕੀਤਾ ਗਿਆ| ਇਸ ਮੌਕੇ ਐਸ ਡੀ ਐਮ ਸ੍ਰੀ ਹਿੰਮਾਸ਼ੂ ਜੈਨ ਨੇ ਕਿਹਾ ਕਿ ਫਲਾਈਓਵਰ ਦਾ ਬਾਕੀ ਰਹਿੰਦਾ ਕੰਮ 15 ਜਨਵਰੀ ਤਕ ਪੂਰਾ ਕਰ ਲਿਆ ਜਾਵੇਗਾ| ਉਹਨਾਂ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਕਿ ਇਸ ਫਲਾਈਓਵਰ ਉਪਰ ਆਪਣੇ ਵਾਹਨਾਂ ਨੂੰ 40 ਦੀ ਸਪੀਡ ਤੋਂ ਉਪਰ ਨਾ ਚਲਾਉਣ| 
ਇਸ ਮੌਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਐਲ ਐਂਡ ਟੀ ਦੇ ਅਧਿਕਾਰੀ, ਖਰੜ ਦੇ ਡੀ ਐਸ ਪੀ ਰੁਪਿੰਦਰ ਕੌਰ ਸੋਹੀ ਅਤੇ ਟ੍ਰੈਫਿਕ ਪੁਲੀਸ ਦੇ ਅਧਿਕਾਰੀ ਮੌਜੂਦ ਸਨ|

Leave a Reply

Your email address will not be published. Required fields are marked *