ਖਰੜ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਮੰਡੀਆਂ ਵਿੱਚ ਹੁਣ ਤਕ 4,18,949 ਕੁਇੰਟਲ ਝੋਨੇ ਦੀ ਖਰੀਦ ਹੋਈ : ਮੱਛਲੀ ਕਲਾਂ


ਐਸ ਏ ਐਸ ਨਗਰ, 11 ਨਵੰਬਰ (ਸ.ਬ.) ਮਾਰਕੀਟ ਕਮੇਟੀ ਖਰੜ ਅਧੀਨ ਪੈਂਦੇ ਝੋਨਾ ਖ਼ਰੀਦ ਕੇਂਦਰਾਂ ਵਿੱਚ ਹੁਣ ਤਕ ਕੁਲ 4,18,949 ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਅਤੇ 409521 ਕੁਇੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ| ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ| ਇਸ ਸੀਜ਼ਨ ਦੌਰਾਨ ਵੀ ਫ਼ਸਲ ਦੀ ਖ਼ਰੀਦ, ਚੁਕਾਈ ਅਤੇ ਪੈਸਿਆਂ ਦੀ ਅਦਾਇਗੀ ਦਾ ਕੰਮ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਰਿਹਾ ਹੈ ਅਤੇ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾ ਰਿਹਾ ਹੈ|
ਭਾਗੋ ਮਾਜਰਾ ਖ਼ਰੀਦ ਕੇਂਦਰ ਦਾ ਦੌਰਾ ਕਰਨ ਉਪਰੰਤ ਗੱਲ ਕਰਦਿਆਂ ਉਹਨਾਂ ਦਸਿਆ ਕਿ ਚੱਪੜਚਿੜੀ ਖ਼ਰੀਦ ਕੇਂਦਰ ਵਿੱਚ ਹੁਣ ਤਕ 32429 ਕੁਇੰਟਲ ਝੋਨੇ ਦੀ ਖ਼ਰੀਦ ਅਤੇ 29475 ਕੁਇੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ| ਇਸੇ ਤਰ੍ਹਾਂ ਖਰੜ ਰਾਈਸ ਮਿੱਲ ਵਿੱਚ 10015 ਕੁਇੰਟਲ ਖ਼ਰੀਦ ਅਤੇ 10015 ਕੁਇੰਟਲ ਚੁਕਾਈ, ਗਰਗ ਰਾਈਸ ਮਿੱਲ ਵਿੱਚ 11385 ਕੁਇੰਟਲ ਖ਼ਰੀਦ ਅਤੇ ਏਨੀ ਹੀ ਚੁਕਾਈ, ਦਾਊਂ ਮਾਜਰਾ ਮੰਡੀ ਵਿੱਚ 34793 ਕੁਇੰਟਲ ਖ਼ਰੀਦ ਅਤੇ 34100 ਚੁਕਾਈ, ਭਾਗੋ ਮਾਜਰਾ ਕੇਂਦਰ ਵਿੱਚ 48217 ਕੁਇੰਟਲ ਖ਼ਰੀਦ ਅਤੇ 45918 ਕੁਇੰਟਲ ਚੁਕਾਈ ਅਤੇ               ਸਨੇਟਾ ਖ਼ਰੀਦ ਕੇਂਦਰ ਵਿਚ 32101 ਕੁਇੰਟਲ ਝੋਨੇ ਦੀ ਖ਼ਰੀਦ ਅਤੇ 31669 ਕੁਇੰਟਲ ਚੁਕਾਈ ਹੋ ਚੁੱਕੀ ਹੈ|
ਸ੍ਰੀ ਮੱਛਲੀ ਕਲਾਂ ਨੇ ਖ਼ਰੀਦ ਕੇਂਦਰ ਦੇ ਦੌਰੇ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇਪੱਲੇਦਾਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿਤਾ| ਮੱਛਲੀ ਕਲਾਂ ਨੇ ਮੰਡੀ ਵਿੱਚ ਫਸਲ ਨਾਲ ਭਰੀਆਂ ਕੁਝ ਬੋਰੀਆਂ ਦੀ ਤੁਲਾਈ ਵੀ ਕਰਵਾਈ ਅਤੇ ਕੰਡਿਆਂ-ਵੱਟਿਆਂ ਦੀ ਵੀ ਜਾਂਚ ਕੀਤੀ ਗਈ| ਉਹਨਾਂ ਕਿਹਾ ਕਿ ਮੰਡੀਆਂ ਵਿੱਚ ਫਸਲ ਦੀ ਚੁਕਾਈ ਅਤੇ ਕਿਸਾਨਾਂ ਦੀ ਅਦਾਇਗੀ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ| ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦਿਹਾਤੀ ਮੁਹਾਲੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਮਾਰਕੀਟ ਕਮੇਟੀ ਮੈਂਬਰ ਰਾਜਿੰਦਰ ਸਿੰਘ ਰਾਏਪੁਰ ਕਲਾਂ, ਬਲਾਕ ਸੰਮਤੀ ਮੈਂਬਰ ਬਲਜੀਤ ਸਿੰਘ ਭਾਗੋ ਮਾਜਰਾ, ਸੁਦੇਸ ਕੁਮਾਰ ਗੋਗਾ ਸਰਪੰਚ ਬੈਰਮਪੁਰ, ਅਵਤਾਰ ਸਿੰਘ ਤਾਰੀ ਸਰਪੰਚ ਭਾਗੋ ਮਾਜਰਾ, ਜਸਵੀਰ ਸਿੰਘ ਪੰਚ, ਹਰਪਾਲ ਸਿੰਘ ਮੰਡੀ ਸੁਪਰਵਾਇਜਰ, ਕੁਲਵਿੰਦਰ ਸਿੰਘ ਆਕਸਨ ਰੀਕਾਰਡਰ, ਮੋਹਨ ਲਾਲ ਆੜ੍ਹਤੀ, ਐਸ ਪੀ ਟਰੇਡਿੰਗ ਕੰਪਨੀ, ਪਰਮਜੀਤ ਸਿੰਘ ਪਾਸੀ ਐਂਡ ਸਨਜ ਤੋਂ ਇਲਾਵਾ ਕਿਸਾਨ ਅਤੇ ਹੋਰ ਪਤਵੰਤੇ ਮੌਜੂਦ ਸਨ| 

Leave a Reply

Your email address will not be published. Required fields are marked *