ਖਰੜ ਵਾਸੀਆਂ ਵਲੋਂ ਹੈਡਰਸਨ ਸਕੂਲ ਵੱਲੋਂ ਫੀਸਾਂ ਵਿੱਚ ਕੀਤੇ ਵਾਧੇ ਖਿਲਾਫ ਐਸ ਡੀ ਐਮ ਨੂੰ ਪੱਤਰ

ਖਰੜ,12 ਅਪ੍ਰੈਲ (ਸ.ਬ.) ਖਰੜ ਦੇ ਵਸਨੀਕਾਂ ਨੇ ਯੂਥ ਕਾਂਗਰਸੀ ਆਗੂ ਸ੍ਰ. ਹਰਜੀਤ ਸਿੰਘ ਗੰਜਾ ਦੀ ਅਗਵਾਈ ਹੇਠ ਐਸ ਡੀ ਐਮ ਖਰੜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ  ਹੈਡਰਸਨ ਜੁਬਲੀ ਸਕੂਲ ਵਲੋਂ ਫੀਸਾਂ ਵਿੱਚ ਕੀਤਾ ਵਾਧਾ ਵਾਪਸ ਕਰਵਾਇਆ ਜਾਵੇ|
ਇਸ ਪੱਤਰ ਵਿੱਚ ਖਰੜ ਦੇ ਵਸਨੀਕਾਂ ਨੇ  ਲਿਖਿਆ ਹੈ ਕਿ  ਇਸ ਸਕੂਲ ਵਲੋਂ ਸਾਲਾਨਾ ਫੀਸਾਂ ਅਤੇ ਹੋਰ ਫੀਸਾਂ ਵਿਚ ਬਹੁਤ ਵਾਧਾ ਕਰ ਦਿਤਾ ਗਿਆ ਹੈ, ਜਿਸ ਕਾਰਨ ਮਾਪੇ ਇਹ ਫੀਸਾਂ ਦੇਣ ਵਿਚ ਅਸਮਰਥ ਹਨ|  ਇਸ ਤੋਂ ਇਲਾਵਾ ਇਸ ਸਕੂਲ ਦੀਆਂ ਕਿਤਾਬਾਂ ਸਕੂਲ ਵਲੋਂ ਨਿਰਧਾਰਤ ਇਕ ਹੀ ਦੁਕਾਨ ਤੋਂ ਮਹਿੰਗੇ ਮੁੱਲ ਉਪਰ ਮਿਲਦੀਆਂ ਹਨ| ਪੱਤਰ ਵਿੱਚ ਉਹਨਾਂ ਦੋਸ਼ ਲਗਾਇਆ ਹੈ ਕਿ ਸਕੂਲ ਪ੍ਰਬੰਧਕ ਮਾਪਿਆਂ ਨੂੰ ਆਪਣੀ ਸਰਕਾਰ ਤੱਕ ਪਹੁੰਚ ਹੋਣ ਦੀ ਧਮਕੀ ਦਿੰਦੇ ਹਨ|  ਪੱਤਰ ਦੇ ਅੰਤ ਵਿੱਚ ਮੰਗ ਕੀਤੀ ਗਈ ਹੈ ਕਿ ਹਾਈਕੋਰਟ ਅਤੇ ਸੀ ਬੀ ਐਸ ਈ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਹੀ ਫੀਸਾਂ ਅਤੇ ਹੋਰ ਚਾਰਜਿਜ ਲਏ ਜਾਣ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|
ਇਸ ਮੌਕੇ ਹਰਪ੍ਰੀਤ ਕੌਰ, ਗਗਨਦੀਪ ਕੌਰ, ਗੋਰੇਲਾਲ, ਮਨਦੀਪ ਸਿੰਘ, ਤਰਸੇਮ ਸਿੰਘ, ਰਣਜੀਤ ਕੌਰ ਸਮੇਤ ਵੱਡੀ ਗਿਣਤੀ ਵਸਨੀਕ ਹਾਜਿਰ ਸਨ|

Leave a Reply

Your email address will not be published. Required fields are marked *