ਖਰੜ ਵਿਖੇ ਕਂੌਸਲ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਸਰਗਰਮੀਆਂ ਸ਼ੁਰੂ


ਖਰੜ, 4 ਨਵੰਬਰ (ਸ਼ਮਿੰਦਰ ਸਿੰਘ)  ਮੰਡੇਰ ਨਗਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵਾਰਡ ਨੰਬਰ ਚਾਰ ਤੋਂ ਉਮੀਦਵਾਰ ਅਤੇ ਬਲਾਕ ਕਾਂਗਰਸ ਖਰੜ ਦੇ ਉਪ ਪ੍ਰਧਾਨ ਡਾ. ਰਘਵੀਰ ਸਿੰਘ ਬੰਗੜ ਵਲੋਂ ਕਂੌਸਲ ਚੋਣਾਂ ਦੇ ਸਬੰਧ ਵਿੱਚ ਚੋਣ ਪ੍ਰਚਾਰ ਤੇਜ਼ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ| 
ਇਸ ਮੌਕੇ ਡਾ. ਰਘਵੀਰ ਸਿੰਘ ਬੰਗੜ ਨੇ ਕਿਹਾ ਕਿ  ਉਹ ਪਿਛਲੇ 6 ਸਾਲਾਂ ਤੋਂ ਵਾਰਡ ਨੰਬਰ 4 ਦੀ ਸੇਵਾ ਕਰ ਰਹੇ ਹਨ ਅਤੇ ਸਾਬਕਾ ਕੈਬਿਨਟ ਮੰਤਰੀ ਸ੍ਰ. ਜਗਮੋਹਨ ਸਿੰਘ ਕੰਗ ਦੀ ਮਦਦ ਨਾਲ  ਇਸ ਵਾਰਡ ਵਿੱਚ ਕਈ ਕੰਮ ਵੀ ਕਰਵਾਏ ਗਏ ਹਨ| 
ਇਸ ਮੌਕੇ ਸੁਖਦੇਵ ਸਿੰਘ ਰੰਧਾਵਾ, ਚਰਨ ਸਿੰਘ, ਚੰਨਣ ਰਾਮ, ਜੁਗਿੰਦਰਪਾਲ,ਕਮਲਾ ਪ੍ਰਸਾਦ, ਸੁਰਿੰਦਰ ਕੁਮਾਰ, ਕੁਲਦੀਪ ਸਿੰਘ ਸੈਣੀ, ਸੁਰਿੰਦਰ ਸਿੰਘ,  ਸੁਖਦੇਵ ਸਿੰਘ ਭੱਟੀ, ਸੁਖਬੀਰ ਸਿੰਘ , ਅਨੂਪ ਠਾਕੁਰ, ਜਗੀਰ ਸਿੰਘ, ਸ਼ੇਰ ਸਿੰਘ ਛੋਕਰ, ਮਨਿੰਦਰ ਸਿੰਘ, ਮਨਜੀਤ ਸਿੰਘ , ਗੁਰਚਰਨ ਸਿੰਘ ਅਤੇ ਜਸਵੰਤ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *