ਖਰੜ ਵਿਖੇ ਪੌਦੇ ਲਗਾਏ

ਖਰੜ, 28 ਜੁਲਾਈ (ਸ.ਬ.) ਖਰੜ ਵਿਖੇ ਕੌਂਸਲਰ ਰਜਿੰਦਰ ਸਿੰਘ ਨੰਬਰਦਾਰ ਦੀ ਅਗਵਾਈ ਵਿੱਚ ਵਾਡਰ ਨੰਬਰ 6 ਵਿੱਚ ਪੌਦੇ ਲਗਾਏ ਗਏ| ਇਸ ਮੌਕੇ ਕੌਂਸਲਰ ਰਜਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਪੌਦੇ ਲਾਉਣੇ ਜਰੂਰੀ ਹਨ ਅਤੇ ਇਸਦੇ ਨਾਲ ਹੀ ਪੌਦਿਆਂ ਦੀ ਸੰਭਾਲ ਵੀ ਕੀਤੀ ਜਾਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਪੌਦੇ ਲਾਉਣੇ ਜਰੂਰੀ ਹਨ| ਇਸ ਮੌਕੇ ਸੰਜੀਵ ਕੁਮਾਰ, ਜੀਤਹਰਪਾਲ ਮਨਚੰਦਾ, ਤਰਸੇਮ ਲਾਲ, ਰਾਹੁਲ, ਹਰਨੇਕ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *