ਖਰੜ ਵਿਖੇ ਮਿਉਂਸਪਲ ਚੋਣਾਂ ਸਬੰਧੀ ਬਸਪਾ ਵੱਲੋਂ ਮੀਟਿੰਗ


ਖਰੜ, 11ਜਨਵਰੀ (ਸ਼ਮਿੰਦਰ ਸਿੰਘ ) ਬਹੁਜਨ ਸਮਾਜ ਪਾਟੀ ਮੁਹਾਲੀ ਦੀ ਇੱਕ ਮੀਟਿੰਗ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ ਦੀ ਅਗਵਾਈ ਵਿਚ ਖਰੜ ਵਿੱਚ ਹੋਈ ਜਿਸ ਵਿਚ ਫਰਵਰੀ ਵਿਚ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਬਾਰੇ ਚਰਚਾ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ ਹਰਨੇਕ ਸਿੰਘ ਦੇਵਪੁਰੀ (ਪਪਰਾਲੀ) ਨੇ ਦੱਸਿਆ ਕਿ ਮੀਟਿੰਗ ਦੌਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਚੋਣ ਕੀਤੀ ਗਈ। ਉਹਨਾਂ ਕਿਹਾ ਕਿ ਪਾਰਟੀ ਪੰਜਾਬ ਵਿੱਚ ਸਾਰੀਆਂ ਮਿਉਂਸਪਲ ਚੋਣਾਂ ਲੜਨ ਦਾ ਪਹਿਲਾਂ ਹੀ ਫੈਸਲਾ ਲੈ ਚੁੱਕੀ ਹੈ ਅਤੇ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਲਈ ਛੇ, ਖਰੜ ਮਿਉਂਸਿਪਲ ਕੌਂਸਲ ਲਈ ਦੋ, ਕੁਰਾਲੀ ਮਿਉਂਸਪਲ ਕੌਂਸਲ ਲਈ ਛੇ ਅਤੇ ਲਾਲੜੂ ਮਿਉਂਸਪਲ ਕੌਂਸਲ ਲਈ ਇਕ ਉਮੀਦਵਾਰ ਦੀ ਚੋਣ ਹੋ ਚੁੱਕੀ ਹੈ ਅਤੇ ਬਾਕੀ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਪਾਰਟੀ ਵੱਲੋਂ ਪਾਰਟੀ ਸੁਪਰੀਮੋ ਮਾਇਆਵਤੀ ਦਾ ਜਨਮ ਦਿਹਾੜਾ ਪੂਰੇ ਦੇਸ਼ ਵਿੱਚ ਜ਼ਿਲ੍ਹਾ ਪੱਧਰ ਤੇ ਮਨਾਇਆ ਜਾਣਾ ਹੈ ਅਤੇ ਜਿਲ੍ਹਾ ਮੁਹਾਲੀ ਪ੍ਰੋਗਰਾਮ ਦੌਰਾਨ 15 ਜਨਵਰੀ ਨੂੰ ਖਰੜ ਵਿੱਚ ਰੈਸਟ ਹਾਊਸ ਦੇ ਨਾਲ ਵਾਲੀ ਖੁੱਲ੍ਹੀ ਥਾਂ ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਾਰਟੀ ਵੱਲੋਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।
ਇਸ ਮੌਕੇ ਹਰਨੇਕ ਸਿੰਘ ਮੁੰਡੀ ਖਰੜ , ਮਾਸਟਰ ਨਛੱਤਰ ਸਿੰਘ ਜ਼ੋਨ ਇੰਚਾਰਜ, ਸੁਖਦੇਵ ਸਿੰਘ ਚੱਪੜਚਿੜੀ ਜ਼ਿਲ੍ਹਾ ਜਨਰਲ ਸਕੱਤਰ, ਬਲਜਿੰਦਰ ਸਿੰਘ ਮਾਮੂਪੁਰ, ਮਾਸਟਰ ਜਗਦੀਸ਼ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਹਰਕਾ ਦਾਸ ਖਰੜ ਇੰਚਾਰਜ , ਜਗਤਾਰ ਸਿੰਘ ਮੁਹਾਲੀ ਜ਼ਿਲ੍ਹਾ ਇੰਚਾਰਜ, ਕੁਲਦੀਪ ਸਿੰਘ ਜ਼ਿਲ੍ਹਾ ਇੰਚਾਰਜ, ਕਰਮਜੀਤ ਸਿੰਘ ਸੈਕਟਰ ਖਜ਼ਾਨਚੀ ,ਹਰਬੰਸ ਸਿੰਘ ਹਲਕਾ ਇੰਚਾਰਜ , ਹਰਨੇਕ ਸਿੰਘ ਮੁਹਾਲੀ ਹਲਕਾ ਇੰਚਾਰਜ , ਬਲਜੀਤ ਸਿੰਘ ਗੜਾਂਗਾਂ, ਗੁਰਮੀਤ ਸਿੰਘ ਪਡਿਆਲਾ, ਜਗਦੇਵ ਸਿੰਘ ਕੁਰਾਲੀ , ਅਵਤਾਰ ਸਿੰਘ ਸੀਂਹੋਮਾਜਰਾ ਅਤੇ ਹੋਰ ਆਗੂ ਅਤੇ ਵਰਕਰ ਹਾਜਿਰ ਸਨ।

Leave a Reply

Your email address will not be published. Required fields are marked *