ਖਰੜ ਵਿੱਚ ਐਕਵਾਲਾਈਟ ਕੰਪਨੀ ਦੇ ਨਾਮ ਤੇ ਨਕਲੀ ਚੱਪਲਾਂ ਵੇਚਣ ਵਾਲਾ ਦੁਕਾਨਦਾਰ ਕਾਬੂ

ਖਰੜ, 3 ਸਤੰਬਰ (ਸ਼ਮਿੰਦਰ ਸਿੰਘ) ਖਰੜ ਪੁਲੀਸ ਨੇ ਦਲੀਪ ਕੁਮਾਰ ਨਾਮ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਸ਼ਿਵਾਲਿਕ ਸਿਟੀ           (ਗੇਟ ਨਬਰ 8) ਖਰੜ ਵਿੱਚ ਦੁਕਾਨ ਕਰਦੇ ਪੰਕਜ ਨਾਮ ਦ ਇੱਕ ਦੁਕਾਨਦਾਰ ਦੇ ਖਿਲਾਫ ਐਕਵਾਲਾਈਟ ਕੰਪਨੀ ਦੀਆਂ ਨਕਲੀ ਚੱਪਲਾਂ ਵੇਚਣ ਦੇ ਦੋਸ਼ ਹੇਠ ਕਾਪੀ ਰਾਈਟ ਐਕਟ ਦੀ ਧਾਰਾ 63,65 ਅਧੀਨ ਮਾਮਲਾ ਦਰਜ ਕੀਤਾ ਹੈ| 
ਇਸ ਸੰਬੰਧੀ ਕੰਪਨੀ ਦੇ ਕਰਮਚਾਰੀ ਦਲੀਪ ਕੁਮਾਰ ਵਲੋਂ ਉਕਤ ਦੁਕਾਨਦਾਰ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਜਿਸਤੋਂ ਬਾਅਦ ਖਰੜ ਪੁਲੀਸ ਵਲੋਂ ਪੰਕਜ ਦੀ ਦੁਕਾਨ ਤੇ ਛਾਪਾ ਮਾਰਿਆ ਗਿਆ ਅਤੇ ਉਸਨੂੰ ਨਕਲੀ ਚੱਪਲਾਂ ਵੇਚਣ ਦੇ ਦੋਸ਼ ਹੇਠ ਕਾਬੂ ਕਰ ਲਿਆ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| 

Leave a Reply

Your email address will not be published. Required fields are marked *