ਖਰੜ ਵਿੱਚ ਕੱਢੀ ਸਾਈਕਲ ਰੈਲੀ


ਖਰੜ, 6 ਅਕਤੂਬਰ (ਸ਼ਮਿੰਦਰ ਸਿੰਘ)  ਸਿਟੀ ਸਾਈਕਲਿੰਗ ਕਲੱਬ ਵਲੋਂ ਕਲੱਬ ਦੇ ਸਥਾਪਨਾ ਦਿਵਸ ਮੌਕੇ  ਸਾਈਕਲ ਰੈਲੀ ਕਲੱਬ ਦੇ ਕਨਵੀਨਰ ਨੀਲਮ ਕੁਮਾਰ ਦੀ ਅਗਵਾਈ ਹੇਠ ਰੈਲੀ ਕੱਢੀ ਗਈ| ਜਿਸ ਵਿੱਚ ਕਲੱਬ  ਦੇ ਸਾਰੇ ਫਾਊਂਡਰ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ| ਇਸ ਮੌਕੇ ਕਲੱਬ ਦੇ ਫਾਊਂਡਰ ਮੈਂਬਰ ਸ਼੍ਰੀ ਰੋਹਿਤ ਮਿਸ਼ਰਾ ਨੇ ਦੱਸਿਆ ਕਿ ਪਿਛਲੇ ਸਾਲ 6 ਅਕਤੂਬਰ ਨੂੰ ਗਠਿਤ ਕੀਤੇ ਗਏ ਇਸ ਕਲੱਬ ਦਾ ਉਦੇਸ਼ ਸਰੀਰਕ ਤੰਦਰੁਸਤੀ, ਵਾਤਾਵਰਨ ਨੂੰ ਬਚਾਉਣਾ, ਸਮਾਜਿਕ ਮੁਦਿਆਂ ਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਆਪਸੀ ਸਮਾਜਿਕ ਸਾਂਝ ਨੂੰ ਮਜਬੂਤ ਕਰਨਾ ਹੈ| ਇਸ ਮੌਕੇ ਸੰਜੀਵ ਸ਼ਰਮਾ, ਉਪਦੇਸ਼ ਗਰਗ, ਅਸ਼ੋਕ ਸ਼ਰਮਾ,  ਸੁਮੀਤ ਗੁਪਤਾ, ਮਨੋਜ ਰਾਵਤ, ਅਖਿਲ ਜਿੰਦਲ, ਹਰਪ੍ਰੀਤ ਸਿੰਘ ਰੇਖੀ, ਪਵਨ ਕੁਮਾਰ, ਰੋਹਿਤ ਡੋਗਰਾ, ਮਲੀਨ ਰੇਖੀ, ਕਰਨ ਤਾਂਗਰੀ, ਜਗਦੀਸ਼ ਕੁਮਾਰ, ਹਰਿੰਦਰ ਸਿੰਘ ਪਾਲ , ਪ੍ਰਦੀਪ ਕੁਮਾਰ, ਰਾਜੇਸ਼ ਕੁਮਾਰ, ਸ਼ਾਵਿਨ ਰੇਖੀ ਅਤੇ ਮਿੱਕਲ ਅਰੋੜਾ ਹਾਜਿਰ ਸਨ|

Leave a Reply

Your email address will not be published. Required fields are marked *