ਖਰੜ ਵਿੱਚ ਖੁੱਲਿਆ ਇਕ ਹੋਰ ਮੋਦੀਖਾਨਾ, ਨਿੱਜਰ ਰੋਡ ਤੇ ਖੁੱਲਿਆ ਬਾਬੇ ਨਾਨਕ ਦਾ ਮੋਦੀ ਖਾਨਾ

ਖਰੜ ਵਿੱਚ ਖੁੱਲਿਆ ਇਕ ਹੋਰ ਮੋਦੀਖਾਨਾ, ਨਿੱਜਰ ਰੋਡ ਤੇ ਖੁੱਲਿਆ ਬਾਬੇ ਨਾਨਕ ਦਾ ਮੋਦੀ ਖਾਨਾ
ਬਾਜ਼ਾਰ ਨਾਲੋਂ ਸਸਤੇ ਭਾਅ ਤੇ ਮਿਲੇਗਾ ਕਰਿਆਨੇ ਦਾ ਸਮਾਨ
ਖਰੜ, 7 ਸਤੰਬਰ (ਸ਼ਮਿੰਦਰ ਸਿੰਘ) ਖਰੜ ਵਿਖੇ ਨਿੱਜਰ ਰੋਡ ਤੇ ਸਥਿਤ (ਮਾਡਲ ਟਾਊਨ) ਵਿਖੇ ਅੱਜ ਇੱਕ ਹੋਰ ਮੋਦੀ ਖਾਨਾ ਖੁਲ੍ਹ ਗਿਆ ਜਿਸਦੇ ਪ੍ਰਬੰਧਕਾ ਦਾ ਦਾਅਵਾ ਹੈ ਕਿ ਇੱਥੇ ਲੋਕਾਂ ਨੂੰਬਾਜ਼ਾਰ ਤੋਂ ਸਸਤੇ ਭਾਅ ਤੇ ਕਰਿਆਨੇ ਦਾ ਸਮਾਨ ਮਿਲਿਆ               ਕਰੇਗਾ| ਇਸ ਮੋਦੀ ਖਾਨੇ ਦਾ ਰਸਮੀ ਉਦਘਾਟਨ ਸਮਾਜ ਸੇਵੀ ਆਗੂ ਅਤੇ ਏ ਪੀ ਜੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਜਸਬੀਰ ਚੰਦਰ ਵਲੋਂ ਮੋਦੀ ਖਾਨੇ ਤੋਂ ਸਮਾਨ ਖਰੀਦ ਕੇ ਕੀਤੀ ਗਈ|
ਇਸ ਮੌਕੇ ਮੋਦੀ ਖਾਨੇ ਦ ਪ੍ਰਬੰਧਕ ਸ੍ਰ.ਭੁਪਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਵਲੋਂ ਆਪਣੇ ਹਮਖਿਆਲ ਸਾਥੀਆਂ ਨਾਲ ਮਿਲ ਕੇ ਬਾਬੇ ਨਾਨਕ ਦੇ ਨਾਮ ਨਾਲ ਇਹ ਦੁਕਾਨ ਖੋਲ੍ਹੀ ਗਈ ਹੈ ਅਤੇ ਇੱਥੇ ਸ਼ਹਿਰ ਵਾਸੀਆਂ  ਨੂੰ ਸਸਤਾ ਤੇ ਵਧੀਆ ਰਾਸ਼ਨ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਪਿਛਲੇ ਮਹੀਨਿਆਂ ਵਿੱਚ ਕੋਰੋਨਾ ਦੀ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਦੌਰਾਨ ਕੁੱਝ ਲਾਲਚੀ ਕਿਸਮ ਦੇ ਦੁਕਾਨ ਦਾਰਾ ਵਲੋਂ ਆਮ ਲੋਕਾਂ ਨੂੰ ਮਹਿੰਗੇ ਭਾਅ ਤੇ ਸਮਾਨ ਬੇਚ ਕੇ ਧੱਕਾ ਕੀਤਾ ਗਿਆ ਸੀ ਅਤੇ ਇਸ ਸਾਰੇ ਕੁੱਝ ਨੂੰ ਵੇਖ ਕੇ ਉਹਨਾਂ ਵਲੋਂ ਗੁਰੂ ਜੀ ਦਾ ਮੋਦੀ ਖਾਨਾ ਖੋਲਿਆ ਗਿਆ ਹੈ|
ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਬਾਬਾ ਅਰਜੁਨ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਰਾਜਪੁਰਾ ਵਿਖੇ ਗੁਰੂ ਜੀ ਦਾ ਮੋਦੀ ਖਾਨਾ ਖੋਲਿਆ ਜਾ ਚੁੱਕਿਆ ਹੈ ਜਿੱਥੇ ਸੰਗਤ ਨੂੰ ਸਸਤੇ ਭਾਅ ਤੇ ਸਮਾਨ ਦਿਤਾ ਜਾ ਰਿਹਾ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਵੀ ਹਾਜਰ ਸਨ|

Leave a Reply

Your email address will not be published. Required fields are marked *