ਖਰੜ ਵਿੱਚ ਦੁਕਾਨਾਂ ਤੇ ਲਾਗੂ ਨਹੀਂ ਕੀਤੀ ਆਡ ਈਵਨ ਵਿਵਸਥਾ : ਐਸ ਡੀ ਐਮ ਹਿਮਾਂਸ਼ੂ ਜੈਨ

ਖਰੜ, 25 ਅਗਸਤ (ਸ਼ਮਿੰਦਰ ਸਿੰਘ) ਖਰੜ ਦੇ ਐਸ ਡੀ ਐਮ ਸ੍ਰੀ ਹਿਮਾਂਸ਼ੂ ਜੈਨ ਨੇ ਖਰੜ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਦੀ ਮਹਾਮਾਰੀ ਤੋਂ ਬਚਾਓ ਲਈ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਨ
ਅੱਜ ਇੱਥੇ ਸਕਾਈ ਹਾਕ ਟਾਈਮਜ਼ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਿਲ੍ਹਾ ਮੁਹਾਲੀ ਵਿੱਚ ਕੋਰੋਨਾ ਮਹਾਮਾਰੀ ਬਾਰੇ ਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਜਿਹਨਾਂ ਦੇ ਤਹਿਤ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਗਾਇਆ ਗਿਆ ਹੈ ਅਤੇ ਗੈਰਜਰੂਰੀ ਆਵਾਜਾਈ ਤੇ ਰੋਕ ਲਗਾਈ ਗਈ ਹੈ| ਇਸਦੇ ਨਾਲ ਹੀ ਮੁਹਾਲੀ ਸ਼ਹਿਰ ਵਿੱਚ ਦੁਕਾਨਾਂ ਖੋਲ੍ਹੇ ਜਾਣ ਤੇ ਆਡ ਈਵਨ ਵਿਵਸਥਾ ਲਾਗੂ ਕੀਤੀ ਗਈ ਹੈ ਜਦੋਂਕਿ ਖਰੜ ਵਿੱਚ ਇਹ ਵਿਵਸਥਾ ਲਾਗੂ ਨਹੀਂ ਕੀਤੀ ਗਈ ਹੈ|
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਾਓ ਲਈ ਲੋੜੀਂਦੀ ਸਾਵਧਾਨੀਆਂ ਵਰਤਣ ਅਤੇ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਨ| ਉਹਨਾਂ ਕਿਹਾ ਕਿ  ਜੇਕਰ ਹਾਲਾਤ ਵਿਗੜੇ ਤਾਂ ਪ੍ਰਸ਼ਾਸ਼ਨ ਨੂੰ ਸਖਤ ਕਦਮ ਚੁੱਕਣ ਵਾਸਤੇ ਮਜਬੂਰ ਹੋਣਾ ਪਏਗਾ ਇਸ ਲਈ ਲੋਕਾਂ ਨੂੰ ਸਵੈਅਨੁਸ਼ਾਸ਼ਨ ਦੀ ਪਾਲਣਾ ਕਰਕੇ ਬਿਮਾਰੀ ਦੇ ਪਸਾਰ ਤੇ ਕਾਬੂ ਕਰਨ ਚਾਹੀਦਾ ਹੈ| 

Leave a Reply

Your email address will not be published. Required fields are marked *